ਪੰਜਾਬ ਡੈਸਕ : ਲਾਂਬੜਾ ਬਾਜ਼ਾਰ ਦੇ ਮੁੱਖ ਗੇਟ ਨੇੜੇ ਸਥਿਤ ਐੱਸ.ਬੀ.ਆਈ. ਬੈਂਕ ਦਾ ਏ.ਟੀ.ਐਮ ਮਸ਼ੀਨ 'ਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਨੇ ਏ.ਟੀ.ਐਮ ਮਸ਼ੀਨ ਦੇ ਨਾਲ ਵਾਲੇ ਕਮਰੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਕੇ ਏ.ਟੀ.ਐਮ ਮਸ਼ੀਨ ਵਾਲੀ ਕਮਰੇ ਦੀ ਕੰਧ ਤੋੜ ਦਿੱਤੀ। ਇਸ ਤੋਂ ਬਾਅਦ ਚੋਰਾਂ ਨੇ ਏ.ਟੀ.ਐਮ ਮਸ਼ੀਨ ਦੀ ਭੰਨਤੋੜ ਕੀਤੀ, ਪਰ ਚੋਰ ਨਕਦੀ ਚੋਰੀ ਕਰਨ 'ਚ ਕਾਮਯਾਬ ਨਹੀਂ ਹੋ ਸਕੇ, ਜਿਸ ਦੀ ਸੂਚਨਾ ਮਿਲਦਿਆਂ ਹੀ ਲਾਂਬੜਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

