HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਵਿਧਾਇਕ ਗਰੇਵਾਲ ਵੱਲੋਂ ਅਧਿਆਪਕ ਦਿਵਸ ਮੌਕੇ ਵੱਖ-ਵੱਖ ਸਕੂਲ ਸਮਾਗਮਾਂ 'ਚ ਸ਼ਮੂਲੀਅਤ

ਲੁਧਿਆਣਾ, 05 ਸਤੰਬਰ (000) - ਵਿਧਾਨ ਸਭਾ ਹਲਕਾ  ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਅਧਿਆਪਕ ਦਿਵਸ ਮੌਕੇ ਹਲਕੇ ਦੇ ਵੱਖ ਵੱਖ ਸਕੂਲਾਂ ਵਿੱਚ ਰੱਖੇ ਸਮਾਗਮਾਂ  ਵਿੱਚ ਸ਼ਮੂਲੀਅਤ ਕਰਦਿਆਂ  ਸਮੂਹ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਮਾਤਾ-ਪਿਤਾ ਤੋਂ ਬਾਅਦ ਜ਼ਿੰਦਗੀ ਜਿਉਣ ਦਾ ਢੰਗ ਤੇ ਸਹੀ ਰਸਤੇ ਤੇ ਚੱਲਣ ਦਾ ਰਸਤਾ ਸਾਨੂੰ ਸਿਰਫ ਸਾਡੇ ਟੀਚਰ ਅਤੇ ਸਾਡਾ ਗੁਰੂ ਦਿਖਾਉਂਦਾ ਹੈ। ਉਹਨਾਂ ਕਿਹਾ ਕਿ ਅਸੀਂ ਜ਼ਿੰਦਗੀ ਵਿੱਚ ਜੋ ਵੀ ਮੁਕਾਮ ਹਾਸਲ ਕਰਦੇ ਹਾਂ ਉਸ ਵਿੱਚ ਸਭ ਤੋਂ ਵੱਡਾ ਰੋਲ ਸਾਡੇ ਟੀਚਰ ਅਤੇ ਸਾਡੇ ਗੁਰੂ ਦਾ ਹੁੰਦਾ ਹੈ, ਜਿਨਾਂ ਦੀ ਬਦੌਲਤ ਅਸੀਂ ਜ਼ਿੰਦਗੀ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚਦੇ ਹਾਂ , ਉਹਨਾਂ ਕਿਹਾ ਕਿ ਜਦੋਂ ਇੱਕ ਛੋਟਾ ਬੱਚਾ ਸਿੱਖਿਆ ਲੈਣ ਲਈ ਸਕੂਲ ਵਿੱਚ ਭਰਤੀ ਹੁੰਦਾ ਹੈ ਉਹ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜਿਸ ਨੂੰ ਤਰਾਸ਼ਦੇ ਹੋਏ ਟੀਚਰ ਆਪਣੇ ਰੰਗ ਬਿਰੰਗੇ ਰੰਗਾਂ ਨਾਲ ਬਣੀ ਕਲਮ ਨਾਲ ਉਸ ਦਾ ਸੁਨਹਿਰੀ ਭਵਿੱਖ ਲਿਖਦਾ ਹੈ ਜੋ ਕਿ ਵੱਡਾ ਹੋ ਕੇ ਤਰੱਕੀਆਂ ਵੱਲ ਵੱਧਦਾ ਹੋਇਆ ਅਸਮਾਨ ਨੂੰ ਛੂੰਹਦਾ ਹੈ । 

ਵਿਧਾਇਕ ਗਰੇਵਾਲ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਦੀ ਬਦੌਲਤ ਹੀ ਕੋਈ ਵੱਡਾ ਅਫਸਰ ਅਤੇ ਕੋਈ ਦੇਸ਼ ਦਾ ਸੇਵਾਦਾਰ ਬਣਦਾ ਹੈ।  ਉਹਨਾਂ ਅਧਿਆਪਕ ਦਿਵਸ ਮੌਕੇ ਸਭ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਜੋ ਵੀ ਕਿਸੇ ਵਿਅਕਤੀ ਨੇ ਮੁਕਾਮ ਹਾਸਲ ਕੀਤਾ ਹੈ ਉਹ ਸਾਡੇ ਅਧਿਆਪਕਾਂ ਦੀ ਦੇਣ ਹੈ ਅਤੇ ਅਸੀਂ ਹਮੇਸ਼ਾਂ ਆਪਣੇ ਗੁਰੂਆਂ ਦੇ ਰਿਣੀ ਰਹਾਂਗੇ।

 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies