ਮੁਕੇਰੀਆਂ : ਮੁਕੇਰੀਆਂ 'ਚ ਇਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਔਰਤ ਨੇ ਪੁਲਸ ਨੂੰ ਲਿਖਤੀ ਸੂਚਨਾ ਦਿੱਤੀ ਕਿ 24 ਸਤੰਬਰ ਦੀ ਸ਼ਾਮ ਨੂੰ ਉਸ ਦਾ ਪਤੀ ਕਿਸੇ ਕੰਮ ਲਈ ਸ਼ਹਿਰ ਗਿਆ ਹੋਇਆ ਸੀ। ਪੀੜਤਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2.30 ਵਜੇ ਤਿੰਨ ਵਿਅਕਤੀ ਉਸ ਦੀ ਝੌਂਪੜੀ 'ਚ ਦਾਖਲ ਹੋਏ, ਜਿਨ੍ਹਾਂ 'ਚੋਂ ਦੋ ਨੇ ਆਪਣੇ ਚਿਹਰੇ ਢਕੇ ਹੋਏ ਸਨ ਪਰ ਔਰਤ ਨੇ ਉਨ੍ਹਾਂ ਦੀ ਪਛਾਣ ਹੰਸੂ ਪੁੱਤਰ ਸੈਫ ਅਲੀ ਵਜੋਂ ਦੱਸੀ। ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਪਤੀ ਨੂੰ ਫੜ ਲਿਆ ਅਤੇ ਹੰਸੂ ਨੇ ਉਸ ਨੂੰ ਜ਼ਬਰਦਸਤੀ ਨੇੜੇ ਦੇ ਪਰਾਲੀ ਦੇ ਢੇਰ 'ਤੇ ਖਿੱਚ ਲਿਆ, ਜਿੱਥੇ ਉਸ ਨੇ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਐਸਐਚਓ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਤੀ ਨੂੰ ਬੰਧਕ ਬਣਾ ਕੇ ਔਰਤ ਨਾਲ ਬੇਰਹਿਮੀ
September 27, 2024
0
Tags

