ਜਲੰਧਰ: ਸ਼ਹਿਰ ਦੇ ਇੱਕ ਰੈਸਟੋਰੈਂਟ ਬਾਰ 'ਤੇ ਪੁਲਿਸ ਵੱਲੋਂ ਛਾਪੇਮਾਰੀ ਕਰਨ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਪੁਲਿਸ ਨੇ ਜਲੰਧਰ 'ਚ ਐਚ.ਐਮ.ਵੀ. ਕਾਲਜ ਦੇ ਨਜ਼ਦੀਕ ਸਥਿਤ ਗਲਾਸੀ ਜੰਕਸ਼ਨ, ਰੈਸਟੋਰੈਂਟ ਅਤੇ ਬਾਰ 'ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ 'ਚ ਹੜਕੰਪ ਮਚ ਗਿਆ। ਪੁਲਿਸ ਦੀ ਛਾਪੇਮਾਰੀ ਦੀ ਸੂਚਨਾ ਮਿਲਦਿਆਂ ਹੀ ਉਥੇ ਮੌਜੂਦ ਲੋਕ ਇਧਰ-ਉਧਰ ਮੂੰਹ ਲੁਕੋ ਕੇ ਬੈਠੇ ਨਜ਼ਰ ਆਏ। ਪਤਾ ਲੱਗਾ ਹੈ ਕਿ ਪੁਲੀਸ ਨੇ ਉਕਤ ਬਾਰ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਹੈ। ਦਰਅਸਲ ਉਕਤ ਰੈਸਟੋਰੈਂਟ ਸਬੰਧੀ ਪੁਲਿਸ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰੈਸਟੋਰੈਂਟ 'ਚ ਨੌਜਵਾਨਾਂ ਨੂੰ ਸ਼ਰੇਆਮ ਸ਼ਰਾਬ ਪਰੋਸੀ ਜਾ ਰਹੀ ਹੈ, ਜਿਸ ਕਾਰਨ ਅੱਜ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਗਲਾਸੀ ਜੰਕਸ਼ਨ ਨੂੰ ਸੀਲ ਕਰ ਦਿੱਤਾ |

