HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਪੰਜਾਬ 'ਚ ਡੇਢ ਸਾਲ ਦੇ ਬੱਚੇ ਨਾਲ ਦਿਲ ਦਹਿਲਾ ਦੇਣ ਵਾਲੀ ਘਟਨਾ,


ਪੰਜਾਬ ਡੈਸਕ: ਪੰਜਾਬ ਤੋਂ ਇਸ ਸਮੇਂ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਫਗਵਾੜਾ 'ਚ ਕਟਰ ਮਸ਼ੀਨ ਦੀ ਲਪੇਟ 'ਚ ਆਉਣ ਨਾਲ ਇਕ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡੇਢ ਸਾਲ ਦਾ ਬੱਚਾ ਦਰਦ ਨਾਲ ਰੋ ਰਿਹਾ ਹੈ। ਕਟਰ ਮਸ਼ੀਨ ਨਾਲ ਉਸ ਦੇ ਪੇਟ 'ਤੇ ਚੀਰਾ ਬਣ ਗਿਆ, ਜਿਸ ਕਾਰਨ ਉਸ ਦੀਆਂ ਅੰਤੜੀਆਂ ਬਾਹਰ ਆ ਗਈਆਂ।  

ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਹੈ। ਉਹ ਆਪਣੇ ਕੰਮ ਵਿੱਚ ਕਟਰ ਮਸ਼ੀਨ ਦੀ ਵਰਤੋਂ ਕਰਦਾ ਹੈ। ਜਦੋਂ ਬੱਚਾ ਘਰ ਵਿੱਚ ਖੇਡ ਰਿਹਾ ਸੀ ਤਾਂ ਉਸ ਦਾ ਹੱਥ ਕਟਰ ਮਸ਼ੀਨ ਨੂੰ ਛੂਹ ਗਿਆ ਅਤੇ ਖੇਡਦੇ ਸਮੇਂ ਅਚਾਨਕ ਮਸ਼ੀਨ ਆਨ ਹੋ ਗਈ ਅਤੇ ਉਹ ਇਸ ਦੀ ਲਪੇਟ ਵਿੱਚ ਆ ਗਿਆ। ਕਟਰ ਨੇ ਉਸ ਦੇ ਪੇਟ ਅਤੇ ਹੱਥ 'ਤੇ ਵਾਰ ਕੀਤਾ। ਜ਼ਖਮੀ ਹਾਲਤ 'ਚ ਉਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੱਚੇ ਦੀ ਹਾਲਤ ਗੰਭੀਰ ਹੁੰਦੀ ਦੇਖ ਕੇ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਸ਼ੁਰੂ ਹੋ ਗਿਆ। ਇਸ ਦੌਰਾਨ ਬੱਚਾ ਦਰਦ ਨਾਲ ਚੀਕ ਰਿਹਾ ਸੀ ਅਤੇ ਰੋਣ ਕਾਰਨ ਪਰਿਵਾਰ ਦਾ ਵੀ ਬੁਰਾ ਹਾਲ ਸੀ। ਜ਼ਖਮੀ ਬੱਚੇ ਦੀ ਪਛਾਣ ਵਿਨੈ ਯਾਦਵ ਵਜੋਂ ਹੋਈ ਹੈ। 




 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies