ਲੁਧਿਆਣਾ: ਜੀਐਸਟੀ. ਵਿਭਾਗ ਨੇ ਅੱਜ ਲੁਧਿਆਣਾ ਵਿੱਚ ਇੱਕ ਡਰੱਗ ਡੀਲਰ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੀਐਸਟੀ ਵਿਭਾਗ ਦੀ ਜ਼ਿਲ੍ਹਾ 4 ਦੀ ਟੀਮ ਨੇ ਅੱਜ ਪ੍ਰਸਿੱਧ ਪਿੰਡੀ ਸਟਰੀਟ 'ਚ ਸਥਿਤ ਦਵਾਈਆਂ ਦੇ ਥੋਕ ਡੀਲਰ 'ਤੇ ਕਾਰਵਾਈ ਕੀਤੀ ਹੈ, ਜਿੱਥੋਂ ਵਿਭਾਗ ਨੇ ਕਈ ਤਰ੍ਹਾਂ ਦੇ ਦਸਤਾਵੇਜ਼ ਜ਼ਬਤ ਕੀਤੇ ਹਨ। ਜਾਣਕਾਰੀ ਮੁਤਾਬਕ ਵਿਭਾਗ ਨੇ ਹੋਲ ਮਾਰਕੀਟ 'ਚ ਸਥਿਤ ਸ਼ਿਵ ਸ਼ਕਤੀ ਟਰੇਡਰਜ਼ 'ਤੇ ਕਾਰਵਾਈ ਕੀਤੀ ਹੈ।
ਦਰਅਸਲ, ਵਿਭਾਗ ਨੂੰ ਥੋਕ ਕਾਰੋਬਾਰੀ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਵਿਭਾਗ ਨੇ ਉੱਥੇ ਛਾਪਾ ਮਾਰ ਕੇ ਦਸਤਾਵੇਜ਼ ਜ਼ਬਤ ਕਰ ਲਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੂੰ ਸ਼ੱਕ ਸੀ ਕਿ ਉਕਤ ਕਾਰੋਬਾਰੀ ਦਵਾਈਆਂ ਦੀ ਵਿਕਰੀ ਅਤੇ ਖਰੀਦ ਵਿੱਚ ਧੋਖਾ ਧੜੀ ਕਰ ਰਿਆ ਸੀ ਤੇ ਉਹ ਸਟਾਕ ਦੇ ਕਰ ਵਿੱਚ ਚੋਰੀ ਕਰ ਰਿਹਾ ਸੀ ਵਿਭਾਗ ਨੇ ਉਥੋਂ ਸਟਾਕ, ਲੇਜ਼ਰ, ਕਾਗਜ਼ ਬਰਾਮਦ ਕਰ ਲਏ ਹਨ ਅਤੇ ਜਾਂਚ ਜਾਰੀ ਹੈ।

