ਬਟਾਲਾ/ਅੰਮ੍ਰਿਤਸਰ: ਕਸਬਾ ਫਤਹਿਗੜ੍ਹ ਚੂੜੀਆਂ ਦੇ ਅਜਨਾਲਾ ਰੋਡ 'ਤੇ ਟਰੈਕਟਰ ਟਰਾਲੀ ਅਤੇ ਐਕਟਿਵਾ ਦੀ ਟੱਕਰ 'ਚ ਤਿੰਨ ਸਾਲਾ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਮਾਂ-ਬੇਟੀ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਝੰਡੇਰ ਦੇ ਐਸ.ਐਚ.ਓ. ਕਮਲਪ੍ਰੀਤ ਕੌਰ ਨੇ ਦੱਸਿਆ ਕਿ ਰੁਪਿੰਦਰ ਕੌਰ ਪਤਨੀ ਹਰਵਿੰਦਰ ਸਿੰਘ ਵਾਸੀ ਪਿੰਡ ਮੱਤੇ ਨੰਗਲ ਭਾਈ ਗੁਰਦਾਸ ਪਬਲਿਕ ਸਕੂਲ ਤੋਂ ਆਪਣੇ ਬੇਟੇ ਜਪਨੂਰ (6) ਅਤੇ ਬੇਟੀ ਜਪਲਿਨ (3) ਨਾਲ ਐਕਟਿਵਾ 'ਤੇ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਅਜਨਾਲਾ-ਫਤਿਹਗੜ੍ਹ ਚੂੜੀਆਂ ਰੋਡ 'ਤੇ ਪਹੁੰਚੀ ਤਾਂ ਅਜਨਾਲਾ ਤੋਂ ਆ ਰਹੇ ਇਕ ਤੇਜ਼ ਰਫਤਾਰ ਟਰੈਕਟਰ-ਟਰਾਲੀ ਚਾਲਕ ਨੇ ਰੁਪਿੰਦਰ ਕੌਰ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਟਰੈਕਟਰ-ਟਰਾਲੀ ਦੀ ਟੱਕਰ ਨਾਲ ਜਪਲਿਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਰੁਪਿੰਦਰ ਕੌਰ ਅਤੇ ਜਪਾਨੂਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

