ਪੰਜਾਬ ਡੈਸਕ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਧੀ ਦਾ ਵਿਆਹ ਜਲਦੀ ਹੀ ਹੋਣ ਜਾ ਰਿਆ ਹੈ ਸੁਖਬੀਰ ਬਾਦਲ ਦੀ ਧੀ ਦਾ ਵਿਆਹ ਤੈਅ ਹੋ ਗਿਆ ਹੈ।
ਇਹ ਜਾਣਕਾਰੀ ਅਕਾਲੀ ਦਲ ਛੱਡ ਚੁੱਕੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਸਾਂਝੀ ਕੀਤੀ ਗਈ ਹੈ। ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਦਾ ਵਿਆਹ ਅਗਲੇ ਸਾਲ 2025 ਦੇ ਫਰਵਰੀ ਮਹੀਨੇ ਵਿੱਚ ਹੋਣਾ ਤੈਅ ਹੋ ਗਿਆ ਹੈ।
ਬਾਦਲ ਪਰਿਵਾਰ ਵਿਆਹ ਦੀਆ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਵੀ ਕਰ ਰਿਆ ਹੈ। ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਦਾ ਵਿਆਹ ਇੱਕ ਵੱਡੇ ਅੰਤਰਰਾਸ਼ਟਰੀ ਕਾਰੋਬਾਰੀ ਨਾਲ ਹੋ ਜਾ ਰਿਹਾ ਹੈ। ਤੇ ਇਹ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਜੋ ਪੰਜਾਬ ਵਿਚ ਮੂਲ ਰੂਪ ਵਿੱਚ ਦੋਆਬਾ ਖੇਤਰ ਦਾ ਤੋਂ ਦੱਸਿਆ ਜਾ ਰਿਆ ਹੈ ਪਰ ਹਲੇ ਪਰਿਵਾਰ ਬਾਰੇ ਪੁਖਤਾ ਜਾਣਕਾਰੀ ਸਾਮਣੇ ਨਹੀਂ ਆਈ ਹੈ।
ਪਰ ਵਿਆਹ ਅਗਲੇ ਸਾਲ ਫਰਵਰੀ ਮਹੀਨੇ 'ਚ ਹੋਣਾ ਹੈ ਵਿਆਹ ਪੰਜਾਬ ਵਿਚ ਜਾਂ ਪੰਜਾਬ ਵਿਚ ਹੋਵੇਗਾ ਇਸ ਬਾਰੇ ਵੀ ਹਾਲੇ ਕੋਈ ਜਾਣਕਾਰੀ ਸਾਮਣੇ ਨਹੀਂ ਆਈ ਹੈ ਦੱਸ ਦੇਈਏ ਕਿ ਬਾਦਲ ਖੁਦ ਪੰਜਾਬ ਦੇ ਵੱਡੇ ਕਾਰੋਬਾਰੀ ਰਹੇ ਹਨ।
ਬਾਦਲ ਪਰਿਵਾਰ ਦਾ ਹੋਟਲ, ਟਰਾਂਸਪੋਰਟ ਅਤੇ ਹੋਰ ਕਈ ਸੈਕਟਰਾਂ ਵਿੱਚ ਵੀ ਬਾਦਲ ਪਰਿਵਾਰ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ। ਪਰ ਹੁਣ ਰਾਜਨੀਤੀ ਵਿੱਚ ਬਾਦਲ ਪਰਿਵਾਰ ਕਾਫੀ ਪਿਛੜਦਾ ਹੋਇਆ ਨਜ਼ਰ ਆ ਰਿਹਾ ਹੈ






.jpg)
