ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਚਰਨਜੀਤ ਚੰਨੀ ਦੇ ਬਿਆਨ ਤੋਂ ਬਾਅਦ ਰਾਜਨੀਤੀ ਗਰਮਾ ਗਈ ਹੈ। ਇਸ ਮਾਮਲੇ 'ਚ ਹੁਣ ਨੀਟੂ ਸ਼ਟਰਾਂਵਾਲਾ ਦੀ ਐਂਟਰੀ ਹੋ ਗਈ ਹੈ। ਨੀਟੂ ਸ਼ਟਰਾਂਵਾਲਾ ਨੇ ਕਿਹਾ ਕਿ ਚਰਨਜੀਤ ਚੰਨੀ ਨੇ ਮੈਨੂੰ ਅਜਿਹੀ ਗੱਲ ਕਿਉਂ ਕਹੀ। ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਉਹ ਮੁੱਖ ਮੰਤਰੀ ਬਣ ਸਕਦੇ ਹਨ। ਨੀਟੂ ਸ਼ਟਰਾਂਵਾਲਾ ਨੇ ਅੱਗੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਨੂੰ ਇਕ ਵਾਰ ਪ੍ਰਧਾਨ ਮੰਤਰੀ ਬਣਾਓ, ਉਹ 4 ਘੰਟਿਆਂ 'ਚ ਦੇਸ਼ ਨੂੰ ਅਮੀਰ ਬਣਾ ਦੇਣਗੇ। ਹਰ ਕੋਈ ਕੁਰਸੀ 'ਤੇ ਬੈਠ ਕੇ ਆਪਣਾ ਫਾਇਦਾ ਲੈਂਦਾ ਹੈ, ਪਰ ਗਰੀਬਾਂ ਬਾਰੇ ਕੋਈ ਨਹੀਂ ਸੋਚਦਾ। ਨੀਟੂ ਸ਼ਟਰਾਂਵਾਲਾ ਨੇ ਅੱਗੇ ਕਿਹਾ ਕਿ ਉਹ ਇਸ ਵਾਰ ਵਿਧਾਨ ਸਭਾ ਉਪ ਚੋਣ ਵਿੱਚ ਆਪਣੇ ਪਰਿਵਾਰ ਨੂੰ ਸਾਰੀਆਂ ਚਾਰ ਸੀਟਾਂ 'ਤੇ ਖੜ੍ਹਾ ਕਰਨਾ ਚਾਹੁੰਦੇ ਸਨ | ਨੀਟੂ ਸ਼ਟਰਾਂਵਾਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੀ ਬੇਟੀ ਵੀ ਪ੍ਰਧਾਨ ਮੰਤਰੀ ਬਣੇਗੀ।

