ਪੰਜਾਬ ਤੋਂ ਅੱਜ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਤੋਂ ਉਡਾਣ ਭਰ ਰਿਹਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਹਵਾਈ ਫੌਜ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਦੌਰਾਨ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਫਿਲਹਾਲ ਇਸ ਘਟਨਾ ਨੂੰ ਲੈ ਕੇ ਹਵਾਈ ਫੌਜ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਪਾਇਲਟ ਅਤੇ ਉਸ ਦਾ ਸਾਥੀ 2 ਕਿਲੋਮੀਟਰ ਦੂਰ ਮਿਲੇ। ਪਾਇਲਟ ਨੇ ਆਪਣੀ ਸੁੱਝ ਬੁੱਝ ਨਾਲ ਜਹਾਜ ਨੂੰ ਕਾਗਾਰੋਲ ਦੇ ਸੋਨੀਗਾ ਪਿੰਡ ਨੇੜੇ ਇਕ ਖਾਲੀ ਮੈਦਾਨ ਵਿਚ ਜਹਾਜ਼ ਨੂੰ ਹਾਦਸਾਗ੍ਰਸਤ ਕਰ ਦਿੱਤਾ। ਜੇਕਰ ਜਹਾਜ਼ ਆਬਾਦੀ ਵਾਲੇ ਇਲਾਕੇ 'ਚ ਹਾਦਸਾਗ੍ਰਸਤ ਹੁੰਦਾ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਹੋ ਸਕਦਾ ਸੀ ਜਾਣਕਾਰੀ ਮੁਤਾਬਕ ਇਹ ਮਿਗ-29 ਜਹਾਜ਼ ਸੀ, ਜਿਸ ਨੇ ਪੰਜਾਬ ਦੇ ਆਦਮਪੁਰ ਤੋਂ ਉਡਾਣ ਭਰੀ ਸੀ। ਫਿਲਹਾਲ ਪਿੰਡ ਵਾਸੀਆਂ ਦੀ ਵੱਡੀ ਭੀੜ ਮੌਕੇ 'ਤੇ ਇਕੱਠੀ ਹੋ ਗਈ ਹੈ ਅਤੇ ਪੁਲਸ ਫੋਰਸ ਵੀ ਮੌਕੇ 'ਤੇ ਪਹੁੰਚ ਗਈ


