ਲੁਧਿਆਣਾ, 19 ਜੂਨ 2025 – ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਵੀਰਵਾਰ ਨੂੰ ਹੋ ਰਹੀ ਉਪਚੋਣ ਵੋਟਿੰਗ ਦੌਰਾਨ ਸ਼ਾਮ 5 ਵਜੇ ਤੱਕ ਕੁੱਲ 49.07 ਪ੍ਰਤੀਸ਼ਤ ਵੋਟ ਪਈ। ਜ਼ਿਲ੍ਹਾ ਚੋਣ ਅਧਿਕਾਰੀ (ਡੀ.ਈ.ਓ) ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਚੱਲ ਰਹੀ ਹੈ।
ਹਿਮਾਂਸ਼ੂ ਜੈਨ ਮੁਤਾਬਕ, ਵੋਟਿੰਗ ਦੀ ਸ਼ੁਰੂਆਤ ਵਿੱਚ ਚੁਸਤਤਾ ਥੋੜ੍ਹੀ ਘੱਟ ਸੀ, ਪਰ ਸਮੇਂ ਦੇ ਨਾਲ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਪਹਿਲੇ ਦੋ ਘੰਟਿਆਂ (ਸਵੇਰੇ 7 ਤੋਂ 9 ਵਜੇ ਤੱਕ) 8.5% ਵੋਟਿੰਗ ਹੋਈ। 11 ਵਜੇ ਤੱਕ ਇਹ ਅੰਕੜਾ 21.51% ਹੋ ਗਿਆ, ਦੁਪਹਿਰ 1 ਵਜੇ ਤੱਕ ਵੋਟਿੰਗ 33.42% ਰਹੀ ਤੇ 3 ਵਜੇ ਤਕ ਇਹ 41.04% ’ਚ ਤਬਦੀਲ ਹੋਈ ਅਤੇ ਸ਼ਾਮ 7 ਵਜੇ ਤੱਕ 51.03 ਪ੍ਰਤੀਸ਼ਤ ਵੋਟਿੰਗ ਹੋਈ ਹੈ...
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਉਥੇ ਪੋਲਿੰਗ ਸਟਾਫ, ਵੋਟਰਾਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਵੋਟਰਾਂ ਵੱਲੋਂ ਸ਼ਾਂਤੀਪੂਰਨ ਢੰਗ ਨਾਲ ਕੀਤੀ ਜਾ ਰਹੀ ਵੋਟਿੰਗ ਪੰਜਾਬੀ ਲੋਕਾਂ ਦੇ ਲੋਕਤੰਤਰ ਪ੍ਰਤੀ ਵਿਸ਼ਵਾਸ ਅਤੇ ਦੇਸ਼ ਭਗਤੀ ਨੂੰ ਦਰਸਾਉਂਦੀ ਹੈ।