ਲੁਧਿਆਣਾ: ਬੀਤੀ ਦੇਰ ਰਾਤ ਬਸਤੀ ਜੋਧੇਵਾਲ ਨੇੜੇ ਇਕ ਦੋਪਹੀਆ ਵਾਹਨ ਸ਼ੋਅਰੂਮ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ 50 ਦੇ ਕਰੀਬ ਇਲੈਕਟ੍ਰਾਨਿਕਸ ਸਕੂਟਰ ਸੜ ਕੇ ਸੁਆਹ ਹੋ ਗਏ। ਇਸ ਦੌਰਾਨ ਸ਼ੋਅਰੂਮ 'ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਸ਼ੋਅਰੂਮ ਦੇ ਮਾਲਕ ਅਸ਼ਵਨੀ ਗੋਇਲ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਕਰੀਬ 125 ਸਕੂਟਰ ਸੜ ਕੇ ਸੁਆਹ ਹੋ ਗਏ, ਜਿਸ ਕਾਰਨ 2 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਗ ਦੀਆਂ ਭਿਆਨਕ ਲਪਟਾਂ ਕਾਰਨ ਲੈਪਟਾਪ, ਕੰਪਿਊਟਰ ਅਤੇ ਫਰਨੀਚਰ ਆਦਿ ਵੀ ਮੌਕੇ 'ਤੇ ਹੀ ਸੜ ਗਏ। ਅਸ਼ਵਨੀ ਗੋਇਲ ਨੇ ਦੱਸਿਆ ਕਿ ਅੱਗ ਬਿਜਲੀ ਦੇ ਸਪਾਰਕਿੰਗ ਜਾਂ ਵੋਲਟੇਜ 'ਚ ਉਤਰਾਅ-ਚੜ੍ਹਾਅ ਕਾਰਨ ਲੱਗੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਸ਼ੋਅਰੂਮ ਦੇ ਮਾਲਕ ਅਸ਼ਵਨੀ ਗੋਇਲ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਇਲੈਕਟ੍ਰਾਨਿਕ ਸਕੂਟਰ ਦੀਆਂ ਬੈਟਰੀਆਂ ਫਟਣ ਕਾਰਨ ਇਕ ਤੋਂ ਬਾਅਦ ਇਕ ਸੈਂਕੜੇ ਜ਼ੋਰਦਾਰ ਧਮਾਕੇ ਹੋਏ। ਉਨ੍ਹਾਂ ਕਿਹਾ ਕਿ ਅੱਜ ਤੜਕੇ ਕਰੀਬ 3:45 ਵਜੇ ਸਨ। ਮੌਕੇ 'ਤੇ ਸਟਾਫ ਦੀ ਘਾਟ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

