ਚੰਡੀਗੜ੍ਹ: ਟ੍ਰੈਫਿਕ ਪੁਲਿਸ ਨਿਯਮਾਂ ਨੂੰ ਲੈ ਕੇ ਸਖਤ ਹੈ। ਪੁਲਿਸ ਹਰ ਰੋਜ਼ ਸ਼ੱਕੀ ਵਿਅਕਤੀਆਂ ਨੂੰ ਨਾਕਾਬੰਦੀ ਕਰਕੇ ਉਨ੍ਹਾਂ ਦੀ ਜਾਂਚ ਕਰ ਰਹੀ ਹੈ। ਅਜਿਹੇ 'ਚ ਮੋਹਾਲੀ ਤੋਂ ਇਕ ਖ਼ਬਰ ਸਾਹਮਣੇ ਆਈ ਹੈ ਕਿ ਪੁਲਸ ਨਾਕਾਬੰਦੀ ਦੌਰਾਨ ਲਾਲ ਬੱਤੀ ਵਾਲੀ ਇਕ ਕਾਰ ਆ ਰਹੀ ਸੀ, ਜਿਸ ਨੂੰ ਪੁਲਿਸ ਨੇ ਚੈਕਿੰਗ ਲਈ ਰੋਕਿਆ। ਲਾਲ ਬੱਤੀ ਵਾਲੀ ਕਾਰ ਵਿਚ ਸਵਾਰ ਵਿਅਕਤੀ ਨੇ ਆਪਣੀ ਪਛਾਣ ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਦਾ ਸੁਰੱਖਿਆ ਗਾਰਡ ਦੱਸੀ।
ਇਸ ਦੇ ਨਾਲ ਹੀ ਉਕਤ ਮਾਮਲੇ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਪੁਲਸ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਜਦੋਂ ਪੁਲਿਸ ਨੇ ਕਾਰ ਦੀ ਜਾਂਚ ਕੀਤੀ ਅਤੇ ਗੱਡੀ 'ਤੇ ਲਾਲ ਬੱਤੀ ਬਾਰੇ ਪੁੱਛਿਆ ਤਾਂ ਉਹ ਕੋਈ ਸਬੂਤ ਨਹੀਂ ਦਿਖਾ ਸਕਿਆ। ਪੁਲਿਸ ਨੇ ਲਾਲ ਬੱਤੀ ਨਾਲ ਕਾਰ ਦਾ ਚਲਾਨ ਕੱਟ ਦਿਤਾ ਅਤੇ ਲਾਲ ਬੱਤੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

.jpg)