ਜ਼ੀਰਾ : ਸਥਾਨਕ ਸ਼ਹਿਰ ਦੇ ਇਕ ਵਿਅਕਤੀ ਵੱਲੋਂ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਜ਼ੀਰਾ ਥਾਣੇ ਦੀ ਪੁਲਿਸ ਵੱਲੋਂ ਸ਼ਿਕਾਇਤਕਰਤਾ 'ਤੇ ਸਹਿਮਤੀ ਲੈਣ ਲਈ ਦਬਾਅ ਪਾਉਣ ਦੇ ਮਾਮਲੇ 'ਚ ਮਾਣਯੋਗ ਸਿਵਲ ਕੋਰਟ ਚੰਡੀਗੜ੍ਹ ਨੇ ਪੰਜਾਬ ਦੇ ਕਈ ਅਧਿਕਾਰੀਆਂ ਨੂੰ ਤਲਬ ਕੀਤਾ ਹੈ।
ਜਾਣਕਾਰੀ ਅਨੁਸਾਰ ਰਾਜੀਵ ਕੁਮਾਰ ਜੈਨ ਪੁੱਤਰ ਪਦਮ ਕੁਮਾਰ ਜੈਨ ਵਾਸੀ ਜ਼ੀਰਾ, ਜੋ ਕਿ ਲੰਬੇ ਸਮੇਂ ਤੋਂ ਹਲਵਾਈ ਦੀ ਦੁਕਾਨ ਚਲਾ ਰਿਹਾ ਹੈ, ਨੇ ਦੀਵਾਲੀ ਦੇ ਤਿਉਹਾਰ ਨੇੜੇ ਉਸ ਨੂੰ ਧਮਕੀ ਦੇਣ ਵਾਲੇ ਵਿਅਕਤੀ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਅਧਿਕਾਰੀ ਏਐਸਆਈ ਨੇ ਰਾਜੀਵ ਕੁਮਾਰ ਜੈਨ ਨੂੰ ਬਿਆਨ ਦਰਜ ਕਰਨ ਲਈ ਥਾਣਾ ਸਿਟੀ ਜ਼ੀਰਾ ਬੁਲਾਇਆ। ਇਸ ਦੌਰਾਨ ਏਐਸਆਈ ਨੇ ਸਮਝੌਤੇ 'ਤੇ ਦਸਤਖਤ ਕਰਵਾ ਲਏ। ਇਸ ਤੋਂ ਬਾਅਦ ਰਾਜੀਵ ਕੁਮਾਰ ਜੈਨ ਪੂਰੇ ਮਾਮਲੇ ਨੂੰ ਮਾਣਯੋਗ ਸਿਵਲ ਕੋਰਟ ਚੰਡੀਗੜ੍ਹ ਲੈ ਗਏ, ਜਿੱਥੋਂ ਸਬੰਧਤ ਏਐਸਆਈ, ਐਸਐਚਓ ਸਮੇਤ ਕਈ ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ।