ਵਿੱਤੀ ਸਹਾਇਤਾ ਬਾਰੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਦੀ ਨਾਗਰਿਕਤਾ ਰੱਖਣ ਵਾਲੇ ਕੈਡਿਟਾਂ ਨੂੰ ਆਮਦਨ ਅਧਾਰਤ ਵਜ਼ੀਫਾ ਵੀ ਦਿੱਤਾ ਹੈ। 3 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਕੈਡਿਟ ਪੂਰੀ ਟਿਊਸ਼ਨ ਫੀਸ ਮੁਆਫ ਕਰਨ ਦੇ ਯੋਗ ਹਨ, ਜਦੋਂ ਕਿ 3,00,001 ਰੁਪਏ ਤੋਂ 5,00,000 ਰੁਪਏ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਦੇ ਕੈਡਿਟਾਂ ਨੂੰ ਟਿਊਸ਼ਨ ਫੀਸ ਦਾ 75٪, 5,00,001 ਰੁਪਏ ਤੋਂ 7,50,000 ਰੁਪਏ ਤੱਕ ਦੀ ਆਮਦਨ ਵਾਲੇ ਪਰਿਵਾਰਾਂ ਨੂੰ 50٪ ਅਤੇ 7,50,001 ਰੁਪਏ ਤੋਂ 10,00,001 ਰੁਪਏ ਦੇ ਵਿਚਕਾਰ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ 25٪ ਵਾਪਸ ਕੀਤਾ ਜਾਂਦਾ ਹੈ। 10,00,000 ਰੁਪਏ ਤੋਂ ਵੱਧ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ।
ਬੁਲਾਰੇ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਵਧੇਰੇ ਜਾਣਕਾਰੀ ਲਈ ਸਕੂਲ ਦੀ ਅਧਿਕਾਰਤ ਵੈੱਬਸਾਈਟ https://www.sskapurthala.com ਜਾਂ ਐਨਟੀਏ ਦੀ ਵੈੱਬਸਾਈਟ https://exams.nta.ac.in/aissee 'ਤੇ ਜਾਣ। ਆਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 13 ਜਨਵਰੀ 2025 (ਸ਼ਾਮ 5:00 ਵਜੇ ਤੱਕ) ਹੈ।