ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਬਿਜਲੀ ਬੋਰਡ ਅਤੇ ਯੂਪੀ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਅਤੇ ਚੰਡੀਗੜ੍ਹ ਅਤੇ ਯੂਪੀ ਦੇ ਕਰਮਚਾਰੀਆਂ ਦੇ ਸੰਘਰਸ਼ ਦੇ ਸਮਰਥਨ ਵਿੱਚ ਸਮੂਹ ਕਰਮਚਾਰੀ 8 ਜਨਵਰੀ ਨੂੰ ਸਾਰੇ ਬਿਜਲੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ।
ਇਹ ਜਾਣਕਾਰੀ ਟੈਕਨੀਕਲ ਸਰਵਿਸ ਯੂਨੀਅਨ ਐਡਹਾਕ ਸਟੇਟ ਕਮੇਟੀ ਦੇ ਮੈਂਬਰ ਇੰਜੀ. ਸ਼ਿੰਗਾਰ ਚੰਦ ਮਹਿਰੋਕ ਨੇ ਸਰਕਲ ਫਿਰੋਜ਼ਪੁਰ ਦੀ ਮੀਟਿੰਗ ਦੌਰਾਨ ਸੰਬੋਧਨ ਕੀਤਾ। ਇਹ ਮੀਟਿੰਗ ਸਰਕਲ ਫਿਰੋਜ਼ਪੁਰ ਸਾਥੀ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸ਼ਿੰਗਾਰ ਮਹਿਰੋਕ ਨੇ ਕਿਹਾ ਕਿ ਵਿਭਾਗ ਅਤੇ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਅਤੇ ਮੁਲਾਜ਼ਮ ਵਿਰੋਧੀ ਫੈਸਲੇ ਲਏ ਜਾ ਰਹੇ ਹਨ, ਜਿਸ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਕਲ ਪ੍ਰਧਾਨ ਮਨਜੀਤ ਸਿੰਘ, ਕੈਸ਼ੀਅਰ ਸੁਭਾਸ਼ ਚੰਦਰ, ਸ਼ਹਿਰੀ ਡਵੀਜ਼ਨ ਮੁਖੀ ਰਮਨਦੀਪ, ਪ੍ਰਧਾਨ ਰਾਜੇਸ਼ ਦੇਵਗਨ, ਸਕੱਤਰ ਸੰਦੀਪ ਕੁਮਾ, ਜ਼ੀਰਾ ਤੋਂ ਸੁਖਦੇਵ ਸਿੰਘ, ਰਵੀ ਸ਼ਰਮਾ ਅਤੇ ਹੋਰ ਕਰਮਚਾਰੀ ਹਾਜ਼ਰ ਸਨ।