ਨੰਗਲ: ਨੰਗਲ-ਚੰਡੀਗੜ੍ਹ ਮੁੱਖ ਮਾਰਗ 'ਤੇ ਨੰਗਲ ਦੇ ਨਾਲ ਲੱਗਦੇ ਪਿੰਡ ਬਹਿਰਾਮਪੁਰ ਨੇੜੇ ਇਕ ਬੱਸ ਅਤੇ ਅਰਟਿਗਾ ਕਾਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਕੁੱਲ 6 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੰਗਲ ਦੇ ਸਿਵਲ ਹਸਪਤਾਲ 'ਚ ਮੁੱਢਲੀ ਸਹਾਇਤਾ ਦਿੱਤੀ ਗਈ। 18 ਸਾਲਾ ਨੌਜਵਾਨ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਬਾਕੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਹਿਮਾਚਲ ਦੇ ਮੈਕਲੋਡਗੰਜ ਤੋਂ ਦਿੱਲੀ ਹਵਾਈ ਅੱਡੇ ਜਾ ਰਹੀ ਇਕ ਨਿੱਜੀ ਬੱਸ ਅਤੇ ਦਿੱਲੀ ਤੋਂ ਹਿਮਾਚਲ ਜਾ ਰਹੀ ਅਰਟਿਗਾ ਕਾਰ ਚ ਹਾਦਸਾ ਛਪ ਗਿਆ ਹਾਲਾਂਕਿ ਬੱਸ ਵਿਚ ਸਵਾਰ ਸਾਰੇ ਯਾਤਰੀ ਠੀਕ ਦੱਸੇ ਜਾ ਰਹੇ ਹਨ, ਜਦਕਿ ਕਾਰ ਵਿਚ ਸਵਾਰ 6 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।