ਪੰਜਾਬ 'ਚ ਫੇਰਬਦਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਪੰਜਾਬ ਦੇ 2 ਆਈਏਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਸੌਂਪੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਰੀ ਕੀਤੀ ਗਈ ਸੂਚੀ ਅਨੁਸਾਰ ਤੇਜਵੀਰ ਸਿੰਘ ਆਈਏਐਸ (1994), ਵਧੀਕ ਮੁੱਖ ਸਕੱਤਰ, ਸਥਾਨਕ ਸਰਕਾਰਾਂ ਅਤੇ ਵਧੀਕ ਮੁੱਖ ਸਕੱਤਰ, ਉਦਯੋਗ ਅਤੇ ਵਣਜ ਅਤੇ ਵਧੀਕ ਮੁੱਖ ਸਕੱਤਰ, ਸੂਚਨਾ ਤਕਨਾਲੋਜੀ ਆਪਣੀ ਮੌਜੂਦਾ ਜ਼ਿੰਮੇਵਾਰੀ ਤੋਂ ਇਲਾਵਾ ਅਗਲੇ ਹੁਕਮਾਂ ਤੱਕ ਨਿਵੇਸ਼ ਪ੍ਰਮੋਸ਼ਨ ਦੇ ਵਧੀਕ ਮੁੱਖ ਸਕੱਤਰ ਦਾ ਚਾਰਜ ਸੰਭਾਲਣਗੇ।
ਕਮਲ ਕਿਸ਼ੋਰ ਯਾਦਵ, ਆਈਏਐਸ (2003), ਪ੍ਰਸ਼ਾਸਕੀ ਸਕੱਤਰ, ਸਕੂਲ ਸਿੱਖਿਆ, ਅਤੇ ਵਧੀਕ ਪ੍ਰਸ਼ਾਸਕੀ ਸਕੱਤਰ, ਉੱਚ ਸਿੱਖਿਆ ਅਤੇ ਭਾਸ਼ਾਵਾਂ, ਅਗਲੇ ਹੁਕਮਾਂ ਤੱਕ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਪ੍ਰਸ਼ਾਸਕੀ ਸਕੱਤਰ ਦਾ ਚਾਰਜ ਸੰਭਾਲਣਗੇ।