ਚੰਡੀਗੜ: ਪੰਜਾਬ ਸਰਕਾਰ ਵਿੱਚ ਤਬਾਦਲੇ ਜਾਰੀ ਹਨ। ਇਸੇ ਕੜੀ ਤਹਿਤ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਪੀਪੀਐਸ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੀ.ਪੀ.ਐਸ. ਅਧਿਕਾਰੀ ਗੁਰਮੀਤ ਸਿੰਘ, ਜਿਨ੍ਹਾਂ ਨੂੰ ਪਹਿਲਾਂ ਐਸਐਸਪੀ ਫਿਰੋਜ਼ਪੁਰ ਵਿਜੀਲੈਂਸ ਲਗਾਇਆ ਗਿਆ ਸੀ, ਜਿਸ ਦਾ ਤਬਾਦਲਾ ਹੁਣ ਐਸਐਸਪੀ ਜਲੰਧਰ ਦਿਹਾਤੀ ਵਜੋਂ ਕੀਤਾ ਗਿਆ ਹੈ।

