ਅਬੋਹਰ : ਸ਼ਹਿਰ ਦੀ ਮਾਰਕੀਟ ਨੰਬਰ 9 ਨੇੜੇ ਮੁਖਰਜੀ ਮਾਰਕੀਟ 'ਚ ਇਕ ਔਰਤ ਨੇ ਆਪਣੇ ਪਤੀ ਅਤੇ ਇਕ ਹੋਰ ਔਰਤ ਨੂੰ ਫੜ ਕੇ ਡੰਡਿਆਂ ਨਾਲ ਕੁੱਟਿਆ। ਇਸ ਦੌਰਾਨ ਆਦਮੀ ਦੇ ਨਾਲ ਗਈ ਔਰਤ ਉੱਥੋਂ ਫਰਾਰ ਹੋ ਗਈ।
ਜਾਣਕਾਰੀ ਅਨੁਸਾਰ ਰੁਕਨਪੁਰਾ ਖੂਈਖੇੜਾ ਦੀ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦਾ ਪਿਛਲੇ ਕਰੀਬ 15 ਸਾਲਾਂ ਤੋਂ ਕਿਸੇ ਹੋਰ ਔਰਤ ਨਾਲ ਪ੍ਰੇਮ ਸਬੰਧ ਚੱਲ ਰਿਹਾ ਹੈ। ਉਸਨੇ ਉਕਤ ਔਰਤ ਨੂੰ ਕਈ ਵਾਰ ਆਪਣੇ ਪਤੀ ਦਾ ਪਿੱਛਾ ਛੱਡਣ ਲਈ ਪ੍ਰੇਰਿਆ ਹੈ ਪਰ ਉਹ ਹਰਕਤਾਂ ਤੋਂ ਬਾਜ਼ ਨਹੀਂ ਆਈ। ਔਰਤ ਨੇ ਦੱਸਿਆ ਕਿ ਅੱਜ ਵੀ ਉਸ ਦਾ ਪਤੀ ਉਕਤ ਔਰਤ ਨੂੰ ਦਵਾਈ ਲੈਣ ਲਈ ਅਬੋਹਰ ਦੇ ਹਸਪਤਾਲ ਜਾਣ ਲਈ ਕਹਿ ਕੇ ਉਸ ਦੇ ਨਾਲ ਗਿਆ ਸੀ। ਜਿਵੇਂ ਹੀ ਉਸ ਨੂੰ ਇਸ ਦੀ ਜਾਣਕਾਰੀ ਮਿਲੀ, ਉਹ ਕਿਸੇ ਤਰ੍ਹਾਂ ਉਸ ਦੇ ਪਿੱਛੇ ਆਈ ਅਤੇ ਮੁਖਰਜੀ ਮਾਰਕੀਟ ਵਿਚ ਇਕ ਮਠਿਆਈ ਘਰ ਦੇ ਨੇੜੇ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਔਰਤ ਨੇ ਉਕਤ ਔਰਤ ਅਤੇ ਪਤੀ 'ਤੇ ਡੰਡਿਆਂ ਨਾਲ ਕਈ ਵਾਰ ਕੀਤੇ, ਫਿਰ ਔਰਤ ਉੱਥੋਂ ਫਰਾਰ ਹੋ ਗਈ। ਇਸ ਘਟਨਾ ਨੂੰ ਦੇਖਕੇ ਆਲੇ-ਦੁਆਲੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ।
# Punjabnews# girlfriend# lovers# Ferozepurnews #Fraud #police #law

