Moga News : ਪੰਜਾਬ ਦੇ ਮੋਗਾ 'ਚ ਪੁਲਸ ਅਤੇ ਸ਼ੂਟਰ ਵਿਚਾਲੇ ਮੁਕਾਬਲਾ ਹੋਇਆ ਹੈ। ਜਾਣਕਾਰੀ ਮੁਤਾਬਕ ਮੋਗਾ 'ਚ ਪੁਲਸ ਦਾ ਸਾਹਮਣਾ ਇਕ ਸ਼ਾਰਪ ਸ਼ੂਟਰ ਨਾਲ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਰੁੱਪ ਦਵਿੰਦਰ ਬੰਬੀਹਾ ਗਰੁੱਪ ਨਾਲ ਜੁੜਿਆ ਹੋਇਆ ਹੈ। ਦੋਸ਼ੀ ਦੀ ਪਛਾਣ ਮਲਕੀਤ ਸਿੰਘ ਮੰਨੂੰ ਵਜੋਂ ਹੋਈ ਹੈ, ਜੋ ਪੁਲਿਸ ਗੋਲੀਬਾਰੀ ਵਿਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਲੋਕ ਮੋਗਾ ਦੇ ਦੁਸਾਂਝ ਰੋਡ 'ਤੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ। ਇਸ 'ਤੇ ਏਜੀਟੀਐਫ ਅਤੇ ਸੀਆਈਏ ਸਟਾਫ ਨੇ ਛਾਪਾ ਮਾਰਿਆ ਸੀ। ਜਿਵੇਂ ਹੀ ਪੁਲਿਸ ਟੀਮ ਘਰ ਵਿੱਚ ਦਾਖਲ ਹੋਈ, ਮੁਲਜ਼ਮਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਦੋਸ਼ੀ ਮਲਕੀਤ ਸਿੰਘ ਮੰਨੂੰ ਨੂੰ ਗੋਲੀ ਲੱਗ ਗਈ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਇਸ ਘਰ ਵਿੱਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ। ਦੋਸ਼ੀ ਮਨਕਿਲ ਸਿੰਘ ਮੰਨੂੰ ਦਵਿੰਦਰ ਬੰਬੀਹਾ ਗਰੁੱਪ ਦਾ ਸ਼ੂਟਰ ਸੀ। ਉਸ ਦੇ ਖਿਲਾਫ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ।
#Moga #encounter #police #shooter #Punjab #information #sharp shooter #Davinder Bambiha group #hospital #treatment #Dosanjh Road in Moga #AGTF #CIA staff #raid #house #treatment #shooter #Davinder Bambiha #criminal cases

