ਇਸ ਵਾਰ ਦੀ ਇੱਕ ਵੱਡੀ ਖ਼ਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ। ਪੰਜਾਬ ਪੁਲਿਸ ਨੇ ਮੋਹਾਲੀ ਵਿੱਚ ਇੱਕ ਵਿਗਿਆਨੀ ਦੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਿੰਦਰਪਾਲ ਸਿੰਘ ਉਰਫ ਮੌਂਟੀ ਵਜੋਂ ਹੋਈ ਹੈ, ਜਿਸ ਨੂੰ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ।
ਮੋਹਾਲੀ ਦੇ ਸੈਕਟਰ 66 'ਚ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ 'ਚ ਵਿਗਿਆਨੀ ਅਭਿਸ਼ੇਕ ਕੁਮਾਰ ਦੀ ਮੌਤ ਹੋ ਗਈ। ਦਰਅਸਲ, ਪਾਰਕਿੰਗ ਨੂੰ ਲੈ ਕੇ ਵਿਗਿਆਨੀ ਅਤੇ ਮਨਿੰਦਰ ਵਿਚਾਲੇ ਝਗੜਾ ਹੋਇਆ ਸੀ, ਜਿਸ ਵਿਚ ਧੱਕਾ ਦੇਣ ਤੋਂ ਬਾਅਦ ਵਿਗਿਆਨੀ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਪੁਲਸ ਨੇ ਅੱਜ ਮਨਿੰਦਰ ਪਾਲ ਸਿੰਘ ਉਰਫ ਮੌਂਟੀ ਨੂੰ ਗ੍ਰਿਫਤਾਰ ਕੀਤਾ ਹੈ।

