ਮੋਗਾ, 1 ਜੂਨ- ਸ਼ਹਿਰ ਦੇ ਨਿਊ ਡਾਊਨ ਟਾਊਨ ਇਲਾਕੇ ‘ਚ ਅੱਜ ਇੱਕ ਧਮਾਕੇਦਾਰ ਘਟਨਾ ਸਾਹਮਣੇ ਆਈ ਹੈ। ਇੱਥੇ ਰਹਿਣ ਵਾਲੇ ਸਾਬਕਾ ਐਮਸੀ ਪੁਰਸ਼ੋਤਮ ਪੁਰੀ ਦੀ ਆਪਣੀ ਹੀ ਦੁਨਾਲੀ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਗਈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਇਲਾਕੇ ‘ਚ ਹੜਕੰਪ ਮਚ ਗਿਆ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਇਹ ਹਾਦਸਾ ਕਿਵੇਂ ਵਾਪਰਿਆ - ਇਹ ਸਪਸ਼ਟ ਨਹੀਂ ਹੋ ਸਕਿਆ। ਮੌਕੇ ‘ਤੇ ਪੁਲਿਸ ਅਧਿਕਾਰੀ ਤੁਰੰਤ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ, ਇਹ ਸਪਸ਼ਟ ਨਹੀਂ ਹੋਇਆ ਕਿ ਇਹ ਘਟਨਾ ਹਾਦਸਾ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ ਪੁਲਿਸ ਵੱਲੋਂ ਘਟਨਾ ਸਥਲ ‘ਤੇ ਜ਼ਮੀਨ ‘ਤੇ ਪਈ ਗੋਲੀ ਚੱਲਣ ਵਾਲੇ ਵੈਪਨ ਨੂੰ ਵੀ ਕਬਜ਼ੇ ‘ਚ ਲੈ ਲਿਆ ਗਿਆ ਹੈ ਅਤੇ ਹਰੇਕ ਪੱਖੋਂ ਜਾਂਚ ਜਾਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ।