ਚੰਡੀਗੜ੍ਹ, 9 ਜੂਨ 2025 – ਯੂਟਿਊਬਰ ਜਸਬੀਰ ਸਿੰਘ, ਜੋ ਹਾਲ ਹੀ ਵਿੱਚ ਇੱਕ ਗੰਭੀਰ ਜਾਸੂਸੀ ਮਾਮਲੇ ਵਿੱਚ ਗ੍ਰਿਫ਼ਤਾਰ ਹੋਇਆ ਸੀ, ਨੂੰ ਅੱਜ ਮੋਹਾਲੀ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮੋਹਾਲੀ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਕੇਸ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ 14 ਦਿਨਾਂ ਲਈ ਜ਼ੂਡੀਸ਼ੀਅਲ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਅਧਿਕਾਰੀਆਂ ਅਨੁਸਾਰ, ਆਗਾਮੀ ਦਿਨਾਂ ਵਿੱਚ ਹੋਰ ਪੁੱਛਗਿੱਛ ਦੀ ਸੰਭਾਵਨਾ ਹੈ।