ਜਲੰਧਰ, 8 ਜੂਨ- ਜਲੰਧਰ ਦੇ ਬੀਐਮਸੀ ਚੌਕ ‘ਤੇ ਇੱਕ ਮਹਿਲਾ ਅਤੇ ਟ੍ਰੈਫਿਕ ਪੁਲਿਸ ਵਿਚਕਾਰ ਚਾਲਾਨ ਦੇ ਮਾਮਲੇ ‘ਤੇ ਗੰਭੀਰ ਤਕਰਾਰ ਹੋਈ। ਮਹਿਲਾ ਨੇ ਦਾਅਵਾ ਕੀਤਾ ਕਿ ਨਾਕੇ ‘ਤੇ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਉਸ ਨਾਲ ਬਦਤਮੀਜ਼ੀ ਕੀਤੀ ਅਤੇ ਅਪਸ਼ਬਦ ਵਰਤੇ। ਉਸਨੇ ਆਪਣੇ ਆਪ ਨੂੰ ਇੱਕ ਸੀਨਿਅਰ ਪੁਲਿਸ ਅਧਿਕਾਰੀ ਦੀ ਪਤਨੀ ਦੱਸਿਆ ਅਤੇ ਕਿਹਾ ਕਿ ਉਹ ਬਾਈਕ ‘ਤੇ ਪਾਰਲਰ ਜਾ ਰਹੀ ਸੀ, ਜਦੋਂ ਉਸਨੂੰ ਰੋਕਿਆ ਗਿਆ। ਮਹਿਲਾ ਨੇ ਇਹ ਵੀ ਦੱਸਿਆ ਕਿ ਉਹ ਇਸ ਗੱਲ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਜਾ ਕੇ ਕਰੇਗੀ।
ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਹਿਲਾ ਬਿਨਾ ਹੈਲਮੈਟ ਬਾਈਕ ਚਲਾ ਰਹਾੀ ਸੀ ਅਤੇ ਬਾਈਕ ਦੇ ਕਾਗਜ਼ ਪੂਰੇ ਨਹੀਂ ਸਨ, ਇਸ ਲਈ ਚਾਲਾਨ ਕੀਤਾ ਗਿਆ। ਟ੍ਰੈਫਿਕ ਪੁਲਿਸ ਦੇ ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਹਿਲਾ ਨੇ ਕਿਹਾ ਕਿ ਉਹ ਆਪਣੇ ਪਿਤਾ ਨਾਲ ਗੱਲ ਕਰਵਾਏਗੀ, ਪਰ ਕਾਨੂੰਨ ਅਨੁਸਾਰ ਚਾਲਾਨ ਲਾਜ਼ਮੀ ਸੀ। ਪੁਲਿਸ ਨੇ ਮਹਿਲਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।