HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਸੋਹਣ ਸਿੰਘ ਠੰਡਲ ਦੀ ਘਰ ਵਾਪਸੀ, ਸੁਖਬੀਰ ਨੇ ਕਰਵਾਇਆ ਅਕਾਲੀ ਦਲ 'ਚ ਸ਼ਾਮਲ...


ਚੰਡੀਗੜ੍ਹ, 5 ਜੂਨ: ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਮੁੜ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਠੰਡਲ ਸਿਰਫ “ਡੈਪੂਟੇਸ਼ਨ 'ਤੇ” ਗਏ ਸਨ, ਹੁਣ ਮੁੜ ਆਪਣੇ ਘਰ ਆ ਗਏ ਹਨ।

ਉਹਨਾਂ ਕਿਹਾ ਕਿ ਕਈ ਹੋਰ ਨੇਤਾ ਵੀ ਅਕਾਲੀ ਦਲ 'ਚ ਵਾਪਸੀ ਲਈ ਸੰਪਰਕ ਕਰ ਰਹੇ ਹਨ ਕਿਉਂਕਿ ਅਕਾਲੀ ਦਲ ਹੀ ਪੰਜਾਬੀਆਂ ਦੀ ਅਸਲ ਆਵਾਜ਼ ਹੈ। ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ "ਦਿੱਲੀ ਵਾਲਿਆਂ" ਦੀਆਂ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਜਾਰੀ ਕੀਤੇ ਲੋਕ-ਵਿਰੋਧੀ ਫੈਸਲਿਆਂ ਨੂੰ ਅਕਾਲੀ ਸਰਕਾਰ ਆਉਣ 'ਤੇ ਤੁਰੰਤ ਰੱਦ ਕਰ ਦਿੱਤਾ ਜਾਵੇਗਾ। ਇਸ ਦੌਰਾਨ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਬਨਿਟ ਵਿੱਚ ਜੋ ਫੈਸਲੇ ਸਰਕਾਰ ਪੰਜਾਬ ਦੀ ਲੁੱਟ ਖਸੁੱਟ ਕਰਨ ਦੇ ਲਈ ਪਾਸ ਕਰ ਰਹੀ ਹੈ। ਉਹਨਾਂ ਨੂੰ ਸਾਡੀ ਸਰਕਾਰ ਆਉਣ ਤੋਂ ਤੁਰੰਤ ਬਾਅਦ ਰੱਦ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਲੋਕਾਂ ਦੀ ਲੁੱਟ ਖਸੁੱਟ ਨਹੀਂ ਹੋਣ ਦਿੱਤੀ ਜਾਵੇਗੀ, ਨਾ ਹੀ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਿਸੇ ਨੂੰ ਇੱਕ ਇੰਚ ਕਬਜ਼ਾ ਕਰਨ ਦਿੱਤਾ ਜਾਵੇਗਾ।

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਜਥੇਦਾਰ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦਾ ਹੀ ਮਾਮਲਾ ਹੈ, ਉਹ ਹੀ ਇਸ 'ਤੇ ਬੋਲਣਗੇ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਆਗੂ ਦੇ ਭਾਜਪਾ ਵਿੱਚ ਜਾਣ ਸਬੰਧੀ ਵੀ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਹੋਬੀ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਸਾਨੂੰ ਕਾਨੂੰਨੀ ਲੜਾਈ ਲੜਨ ਦੀ ਲੋੜ ਪਈ ਤਾਂ ਅਸੀਂ ਲੈਂਡ ਪੁਲਿੰਗ ਦੇ ਖਿਲਾਫ ਕੋਰਟ ਵੀ ਜਾਵਾਂਗੇ।


 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies