HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਭਾਜਪਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਪੰਜਾਬ ਭਰ ਵਿੱਚ ਕਿਸਾਨਾਂ ਦੇ ਨਾਲ ਰੋਸ ਪ੍ਰਦਰਸ਼ਨ ਕਰੇਗੀ - ਕੇਵਲ ਸਿੰਘ ਢਿੱਲੋਂ


ਬਰਨਾਲਾ 08 ਜੁਲਾਈ - ਭਾਰਤੀ ਜਨਤਾ ਪਾਰਟੀ ਦੀ ਸੂਬਾ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ  ਸਰਕਾਰ ਵੱਲੋਂ "ਲੈਂਡ ਪੂਲਿੰਗ" ਸਕੀਮ ਦੇ ਨਾਮ ਉੱਪਰ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ,  ਜਿਸਦਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਆਪ ਸਰਕਾਰ ਦੀ ਸਕੀਮ ਹੈ ਕਿ ਕਿਸਾਨਾਂ ਦੀ 70 ਹਜ਼ਾਰ ਏਕੜ ਜ਼ਮੀਨ ਅਕਵਾਇਰ ਕਰਕੇ ਅਤੇ ਉਸ ਜ਼ਮੀਨ ਉੱਪਰ ਵਰਲਡ ਬੈਂਕ ਤੋਂ ਕਰਜ਼ਾ ਲੈ ਕੇ ਔਰਤਾਂ ਦੇ ਖਾਤਿਆਂ ਵਿੱਚ ਹਜ਼ਾਰ ਰੁਪਏ ਪਾ ਦਿੱਤੇ ਜਾਣਗੇ, ਜੋ "ਆਪ" ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਕੀਤੇ ਗਏ ਸਨ। ਉਹਨਾਂ ਕਿਹਾ ਕਿ ਪਹਿਲਾਂ "ਆਪ" ਸਰਕਾਰ ਵੱਲੋਂ ਬਿਜਲੀ ਮੁਫ਼ਤ ਕਰਕੇ ਪੰਜਾਬ ਸੂਬਾ ਕੰਗਾਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਦਿੱਤੀ ਜਾ ਰਹੀ ਲੈਂਡ ਪੂਲਿੰਗ ਦੀ ਸਕੀਮ ਪੰਜਾਬ ਲਈ ਬਹੁਤ ਗਲਤ ਸਕੀਮ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਤਹਿਤ ਜਿੰਨਾਂ ਵੀ ਕਿਸਾਨਾਂ ਨਾਲ ਧੱਕਾ ਕੀਤਾ ਜਾਵੇਗਾ। ਭਾਰਤ ਜਨਤਾ ਪਾਰਟੀ ਉਹਨਾਂ ਕਿਸਾਨਾਂ ਦੇ ਨਾਲ ਮਿਲ ਕੇ ਧਰਨੇ ਪ੍ਰਦਰਸ਼ਨ ਵੀ ਕਰੇਗੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੀਆਂ ਗਈਆਂ ਸਕੀਮਾਂ ਸੂਬਾ ਸਰਕਾਰ ਕੋਲ ਆਉਂਦੀਆਂ ਹਨ ਅਤੇ ਪੰਜਾਬ ਵਿੱਚ ਕੇਂਦਰ ਵੱਲੋਂ ਭੇਜੀਆਂ ਗਈਆਂ ਸਕੀਮਾਂ ਦੇ ਬੋਰਡ ਪੰਜਾਬ ਸਰਕਾਰ ਆਪਣੇ ਲਗਾ ਰਹੀ ਹੈ, ਜਦਕਿ ਉਹ ਸਕੀਮਾਂ ਕੇਂਦਰ ਵੱਲੋਂ ਭੇਜੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਮਨੀਸ਼ ਸਿਸੋਦੀਆ ਵੱਲੋਂ 40 ਹਜ਼ਾਰ ਬੋਰਡਾਂ ਦੀ ਨਵੀਂ ਸਕੀਮ ਬਣਾਈ ਹੈ ਅਤੇ ਇਹ ਬੋਰਡ ਸਕੂਲਾਂ ਵਿੱਚ ਚੱਲ ਰਹੀ ਬਾਥਰੂਮਾਂ ਦੀ ਮੁਰੰਮਤ ਦੇ ਉਪਰ ਲਗਾਏ ਗਏ ਹਨ। ਜਦਕਿ ਬੋਰਡਾਂ ਉੱਪਰ ਖ਼ਰਚਾ 4000 ਅਤੇ ਬਾਥਰੂਮ ਉੱਪਰ ਖਰਚਾ 400 ਰੁਪਏ ਆ ਰਿਹਾ ਹੈ। ਬਰਨਾਲਾ ਹਲਕੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਉਹਨਾਂ ਕਿਹਾ ਕਿ ਸਾਡੇ ਵੱਲੋਂ ਸੀਵਰੇਜ ਪਲਾਂਟ ਲਗਾ ਕੇ ਬਰਨਾਲੇ ਸ਼ਹਿਰ ਦਾ ਗੰਦਾ ਪਾਣੀ   ਜੇਲ੍ਹ ਦੇ ਸਾਹਮਣੇ ਸੀਵਰੇਜ ਪਲਾਂਟ ਤੱਕ ਲਿਜਾ ਕਿ ਸ਼ਹਿਰੀਆਂ ਨੂੰ ਗੰਦੇ ਪਾਣੀ ਤੋਂ ਨਿਜ਼ਾਤ ਦਿਵਾਈ ਗਈ ਸੀ ।ਉਹਨਾਂ ਕਿਹਾ ਕਿ ਪੰਜਾਬ ਵਿੱਚੋਂ ਪਹਿਲਾਂ ਬਰਨਾਲਾ ਜ਼ਿਲ੍ਹੇ ਵਿੱਚ ਸੀਵਰੇਜ ਪਲਾਂਟ ਲਗਾਇਆ ਗਿਆ ਸੀ। ਜਿਸਦਾ ਪਾਣੀ ਪੀਣ ਯੋਗ ਬਣਾਇਆ ਗਿਆ ਸੀ। ਉਹਨਾਂ ਕਿਹਾ ਕਿ ਪਾਣੀ ਸਾਫ਼ ਕਰਨ ਦਾ ਠੇਕਾ 25 ਲੱਖ ਰੁਪਏ ਰੱਖਿਆ ਹੋਇਆ ਸੀ, ਪਰ "ਆਪ" ਸਰਕਾਰ ਆਉਣ ਤੋਂ ਬਾਅਦ ਉਸਦਾ ਠੇਕਾ 50 ਲੱਖ ਰੁਪਏ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ  ਸੀਵਰੇਜ ਪਲਾਂਟ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ "ਆਪ" ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸਰਕਾਰ ਹੈ। ਪਹਿਲਾਂ ਕੇਜਰੀਵਾਲ ਵੱਲੋਂ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਨੇ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਹਾ ਕਿ ਜੇਕਰ ਉਹਨਾਂ ਉੱਪਰ ਲਗਾਏ ਕੇਸ ਸੱਚੇ ਹਨ ਤਾਂ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਪਰ ਜੇਕਰ ਉਹ ਕੇਸ ਝੂਠੇ ਹਨ ਤਾਂ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਮਜੀਠੀਏ ਉਪਰ ਨਸ਼ੇ ਦਾ ਨਹੀਂ, ਬਲਕਿ ਆਮਦਨ ਤੋਂ ਵੱਧ ਇਨਕਮ ਦਾ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਿਛਲੇ 67 ਸਾਲਾਂ ਵਿੱਚ ਆਮਦਨ ਤੋਂ ਵੱਧ ਇਨਕਮ ਦਾ ਕੇਸ ਕਿਸੇ ਵੀ ਉੱਪਰ ਦਰਜ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ। ਉਹਨਾਂ ਕਿਹਾ ਕਿ ਜਿੰਨੀ ਮਾੜੀ ਹਾਲਤ ਅਰਥ ਵਿਵਸਥਾ ਦੀ ਅਤੇ ਮਾਲੀ ਹਾਲਤ ਪੰਜਾਬ ਦੀ ਹੈ। ਇਸ ਸਮੇਂ ਇਹ ਪੰਜਾਬ ਲਈ ਇੱਕ ਨਵਾਂ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਵਿਸ਼ਵਾਸ ਹੈ ਕਿ ਜਿਸ ਜਗ੍ਹਾ ਉੱਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ। ਉਸ ਜਗ੍ਹਾ ਉੱਪਰ ਵਿਕਾਸ ਦੇ ਕੰਮ ਕੀਤੇ ਗਏ ਹਨ ਅਤੇ ਉਹ ਸੂਬੇ ਅੱਜ ਉੱਪਰ ਹਨ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਭਾਰਤ ਵਿੱਚੋਂ ਪਹਿਲੇ ਨੰਬਰ ਉੱਪਰ ਹੁੰਦਾ ਸੀ, ਜਦਕਿ ਹੁਣ ਪੰਜਾਬ ਸੂਬਾ ਪੂਰੇ ਭਾਰਤ ਵਿੱਚੋ 19 ਨੰਬਰ ਉਪਰ ਹੈ। ਉਹਨਾਂ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਮੱਧਮ ਪ੍ਰਦੇਸ਼ ਜਾ ਰਹੀ ਹੈ ਅਤੇ ਇੱਕ ਇੰਡਸਟਰੀ ਲੁਧਿਆਣੇ ਦੀ ਯੂਪੀ ਜਾ ਰਹੀ ਹੈ, ਜਦਕਿ "ਆਪ" ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਪੰਜਾਬ ਵਿੱਚ ਇੰਡਸਟਰੀਆਂ ਲੈ ਕੇ ਆਉਣਗੇ, ਪਰ ਪੰਜਾਬ ਵਿਚਲੀਆਂ ਇੰਡਸਟਰੀ ਹੋਰ ਸੂਬਿਆਂ ਵਿੱਚ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਇੰਡਸਟਰੀ ਨਹੀਂ ਲਿਆਂਦੀ ਗਈ। ਉਹਨਾਂ ਕਿਹਾ ਕਿ ਆਉਣ ਵਾਲੇ 2027 ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਿਆਈ ਜਾਵੇਗੀ ਤਾਂ ਜੋ ਪੰਜਾਬ ਸੂਬੇ ਨੂੰ ਮੁੜ ਤੋਂ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਹਲਕਾ ਇੰਚਾਰਜ ਭਦੌੜ ਧਰਮ ਸਿੰਘ ਫੌਜੀ , ਰਾਜਿੰਦਰ ਉੱਪਲ  ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।

 

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies