ਬਰਨਾਲਾ - ਧਨੌਲਾ ਦੇ ਮਹਾਂਵੀਰ ਮੰਦਰ ਚ ਉਸ ਲੰਗਰ ਚ ਧਮਾਕਾ ਹੋ ਗਿਆ ਜਦੋਂ ਸੇਵਾਦਾਰ ਹ ਲੰਗਰ ਤਿਆਰ ਕਰ ਰਹੇ ਸਨ । ਇਹ ਧਮਾਕਾ ਗੈਸ ਵਾਲੀ ਭੱਠੀ ਦੇ ਸਿਲਿੰਡਰ ਫਟਣ ਕਾਰਨ ਦੱਸਿਆ ਜਾਂਦਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੰਦਰ ਦੇ ਵਿੱਚ ਸਾਵਣ ਦੇ ਮਹੀਨੇ ਕਰਕੇ ਲੰਗਰ ਲਗਾਇਆ ਗਿਆ ਸੀ । ਜਿਸ ਕਾਰਨ ਮੰਦਰ ਦੀ ਰਸੋਈ ਦੇ ਵਿੱਚ ਹਲਵਾਈ ਤੋਂ ਇਲਾਵਾ ਸੇਵਾਦਾਰ ਲੰਗਰ ਤਿਆਰ ਕਰ ਰਹੇ ਸਨ । ਧਮਾਕੇ ਤੋਂ ਬਾਅਦ ਵਿੱਚ ਤੁਰੰਤ ਜਖਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਤੇ ਗੰਭੀਰ ਜਖਮੀਆਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।। ਦੱਸਿਆ ਜਾਂਦਾ ਹੈ ਕਿ ਝੁਲਸਣ ਵਾਲਿਆਂ ਦੀ ਗਿਣਤੀ 16 ਦੱਸੀ ਜਾਂਦੀ ਹੈ ।