ਮਾਨਸਾ ਜ਼ਿਲ੍ਹੇ ਦੇ ਪਿੰਡ ਸੈਦੇਵਾਲਾ ਵਿੱਚ ਪੰਚਾਇਤ ਵੱਲੋਂ ਇਕ ਵਿਸ਼ੇਸ਼ ਸਭਾ ਬੁਲਾ ਕੇ ਕਈ ਅਹੰਮ ਅਤੇ ਕਠੋਰ ਮਤੇ ਪਾਸ ਕੀਤੇ ਗਏ ਹਨ। ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਕਿ ਪਿੰਡ ਵਿੱਚ ਲਵ ਮੈਰਿਜ (ਪ੍ਰੇਮ ਵਿਆਹ) ਕਰਨ ਵਾਲੇ ਜੋੜਿਆਂ ਦਾ ਸਮਾਜਿਕ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਨਜ਼ਦੀਕੀ ਪਿੰਡਾਂ ਵਿੱਚ ਵੀ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਨਾਲ ਨਾਲ ਨਸ਼ਾ ਵੇਚਣ ਜਾਂ ਤਸਕਰੀ ਵਿੱਚ ਲਿਪਤ ਵਿਅਕਤੀਆਂ ਦੀ ਜ਼ਮਾਨਤ ਨਾ ਕਰਵਾਉਣ ਅਤੇ ਉਨ੍ਹਾਂ ਦਾ ਸਮਰਥਨ ਨਾ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ। ਪਿੰਡ ਵਿੱਚ ਕਿਸੇ ਦੀ ਮੌਤ ਹੋਣ ਦੀ ਸੂਰਤ ਵਿੱਚ ਸਾਦਾ ਭੋਗ ਪਾਇਆ ਜਾਵੇਗਾ, ਜਿਸ ਵਿੱਚ ਮਿਠਾਈ ਜਾਂ ਹੋਰ ਵਿਅੰਜਨ ਬਣਾਉਣ ਤੇ ਰੋਕ ਲਾਈ ਗਈ ਹੈ।
ਹੋਰ ਮਤਾਂ ਅਨੁਸਾਰ, ਪਿੰਡ ਵਿੱਚ ਉੱਚੀ ਆਵਾਜ਼ 'ਚ ਟਰੈਕਟਰ ਜਾਂ ਹੋਰ ਵਾਹਨਾਂ 'ਤੇ ਗੀਤ ਚਲਾਉਣ ਦੀ ਮਨਾਹੀ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਏਗੀ। ਪੰਚਾਇਤ ਨੇ ਇਹ ਵੀ ਆਦੇਸ਼ ਦਿੱਤਾ ਕਿ ਜੇਕਰ ਕੋਈ ਘਰ ਸਾਹਮਣੇ ਲੋੜ ਤੋਂ ਵੱਧ ਰੈਂਪ ਬਣਾਏ ਜਾਂਦਾ ਹੈ ਤਾਂ ਉਸਨੂੰ ਹਟਾਇਆ ਜਾਵੇਗਾ। ਬੱਚੇ ਦੇ ਜਨਮ ਜਾਂ ਵਿਆਹ ਸਮੇਂ ਕਿੰਨਰਾਂ ਨੂੰ 1100 ਜਾਂ 2100 ਰੁਪਏ ਦੀ ਹੀ ਰਕਮ ਦਿੱਤੀ ਜਾਵੇਗੀ। ਪਿੰਡ ਵਿੱਚ ਖੁਸ਼ੀ ਦੇ ਮੌਕੇ 'ਤੇ ਡੀਜੇ ਰਾਤ 10 ਵਜੇ ਤੱਕ ਹੀ ਚੱਲੇਗਾ, ਜਿਸ ਤੋਂ ਬਾਅਦ ਪਿੰਡ ਚੌਪਾਲ ਵਿੱਚ ਇਕੱਠ ਹੋਣ ਤੇ ਵੀ ਪਾਬੰਦੀ ਹੋਵੇਗੀ।