ਚੰਡੀਗੜ੍ਹ:- ਆਮ ਆਦਮੀ ਪਾਰਟੀ ਨੂ ਟਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਨੂੰ ਖਾਲੀ ਹੋਈ ਰਾਜਸਭਾ ਦੀ ਸੀਟ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਦੱਸਣ ਯੋਗ ਹੈ ਕਿ ਰਜਿੰਦਰ ਗੁਪਤਾ ਟਰਾਈਡੈਂਟ ਗਰੁੱਪ ਦੇ ਮਾਲਕ ਹਨ ਅਤੇ ਉਹ ਪਹਿਲਾਂ ਹੀ ਪਿਛਲੀਆਂ ਕਈ ਸਰਕਾਰਾਂ ਤੋਂ ਪੰਜਾਬ ਸਰਕਾਰ ਵਿੱਚ ਕੈਬਨਿਟ ਰੈਂਕ ਚੱਲੇ ਆ ਰਹੇ ਹਨ। ।
ਬੀਤੇ ਕੱਲ ਉਹਨਾਂ ਨੇ ਕਾਲੀ ਮਾਤਾ ਮੰਦਰ ਪ੍ਰਬੰਧਕੀ ਕਮੇਟੀ ਪਟਿਆਲਾ ਦੇ ਚੇਅਰਮੈਨ ਤੋਂ ਅਸਤੀਫਾ ਵੀ ਦੇ ਦਿੱਤਾ ਸੀ। ਜਿਸ ਵਿੱਚ ਉਸਨੂੰ ਫਾਈਨੈਂਸਅਲੀ ਪਾਵਰਾਂ ਸਨ ।
ਇਹ ਵੀ ਦੱਸਣ ਯੋਗ ਹੈ ਕਿ ਸੰਜੀਵ ਅਰੋੜਾ ਪਹਿਲਾਂ ਰਾਜ ਸਭਾ ਦੇ ਮੈਂਬਰ ਸਨ ਜਿਨਾਂ ਵੱਲੋਂ ਅਸਤੀਫਾ ਦੇ ਕੇ ਜਿਮਨੀ ਚੋਣ ਲੜੀ ਸੀ ਤੇ ਉਹ ਵਿਧਾਇਕ ਉਪਰੰਤ ਹੁਣ ਉਦਯੋਗਿਕ ਮੰਤਰੀ ਹਨ । ਇਸ ਖਾਲੀ ਹੋਈ ਰਾਜ ਸਭਾ ਸੀਟ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।