HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

IMG ਨਵੀਂ ਦਿੱਲੀ :- ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਹਰ ਹਫਤੇ ਦੋ ਦਿਨ ਵਰਕ ਫਰੋਮ ਹੋਮ ਸਰਕਾਰੀ ਦਫਤਰਾਂ ਦੇ ਮੁਲਾਜ਼ਮ ਕਰਨਗੇ। ਉਹਨਾਂ ਕਿਹਾ ਕਿ ਦਿੱਲੀ ਵਾਸੀਆਂ ਤੋਂ ਸਹਿਯੋਗ ਮੰਗਿਆ ਹੈ। ਇਸ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਸਰਕਾਰੀ ਅਧਿਕਾਰੀ ਇੱਕ ਸਾਲ ਲਈ ਵਿਦੇਸ਼ ਨਹੀਂ ਜਾਣਗੇ । ਇਸ ਮੌਕੇ ਉਹਨਾਂ ਦਿੱਲੀ ਚ ਵਿਚ ਹਰ ਸੋਮਵਾਰ ਮੈਟਰੋ ਡੇਅ ਹੋਵੇਗਾ , ਇਸ ਦਿਨ ਕੋਈ ਵੀ ਦਿੱਲੀ ਵਾਸੀ ਵਹੀਕਲ ਨਹੀਂ ਚਲਾਏਗਾ ਨੋ ਵਹੀਕਲ ਡੇਅ ਹੋਵੇਗਾ । ਮੁੱਖ ਮੰਤਰੀ ਨੇ ਸੂਬੇ ਦੇ ਤਿੰਨ ਮਹੀਨਿਆਂ ਲਈ ਸਾਰੇ ਸਰਕਾਰੀ ਇਵੈਂਟ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

 

IMG

ਭਾਰਤੀ ਕ੍ਰਿਕਟਰ Yuvraj Singh ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਇੱਕ ਵਾਰ ਫਿਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ ਵਿੱਚ ਆ ਗਏ ਹਨ। ਉਨ੍ਹਾਂ ਦੀ ਨਵੀਂ ਵੈੱਬ ਸੀਰੀਜ਼ Lukkhe ਵਿੱਚ ਬੋਲੇ ਗਏ ਇੱਕ ਡਾਇਲੌਗ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ’ਚ Punjab State Women Commission ਨੇ ਸੂ-ਮੋਟੋ ਨੋਟਿਸ ਜਾਰੀ ਕਰਦਿਆਂ ਪੰਜਾਬ ਪੁਲਿਸ ਕੋਲ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਵਿਵਾਦ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਸੋਸ਼ਲ ਮੀਡੀਆ ’ਤੇ ਵੈੱਬ ਸੀਰੀਜ਼ ਦਾ ਇੱਕ ਕਲਿੱਪ ਵਾਇਰਲ ਹੋਇਆ, ਜਿਸ ਵਿੱਚ ਯੋਗਰਾਜ ਸਿੰਘ ਵੱਲੋਂ ਮਹਿਲਾਵਾਂ ਲਈ ਅਪਮਾਨਜਨਕ ਅਤੇ ਅਸ਼ਲੀਲ ਸ਼ਬਦ ਵਰਤੇ ਜਾਣ ਦੇ ਦੋਸ਼ ਲੱਗੇ। ਇਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਮਾਮਲੇ ਨੂੰ ਖੁਦ ਨੋਟਿਸ ਵਿੱਚ ਲੈਂਦਿਆਂ ਉਹ ਵੀਡੀਓ ਕਲਿੱਪ ਪੰਜਾਬ ਪੁਲਿਸ ਹੈੱਡਕੁਆਰਟਰ ਨੂੰ ਭੇਜ ਦਿੱਤੀ ਅਤੇ ਇੱਕ ਸੀਨੀਅਰ ਅਧਿਕਾਰੀ ਰਾਹੀਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਨਾਲ ਹੀ ਪੰਜਾਬ ਦੇ ਡੀਜੀਪੀ ਤੋਂ ਇੱਕ ਹਫ਼ਤੇ ਅੰਦਰ ਕਾਰਵਾਈ ਰਿਪੋਰਟ ਵੀ ਮੰਗੀ ਗਈ ਹੈ।

ਇਸ ਮਾਮਲੇ ਵਿੱਚ ਵਕੀਲ ਉੱਜਵਲ ਭਸੀਨ ਨੇ ਚੰਡੀਗੜ੍ਹ ਦੇ ਐਸਐਸਪੀ ਕੋਲ ਲਿਖਤੀ ਸ਼ਿਕਾਇਤ ਦਾਇਰ ਕਰਕੇ ਯੋਗਰਾਜ ਸਿੰਘ ਖਿਲਾਫ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਵੈੱਬ ਸੀਰੀਜ਼ ਦੇ ਨਿਰਦੇਸ਼ਕ Himank Gaur ਅਤੇ ਨਿਰਮਾਤਾਵਾਂ ਖਿਲਾਫ ਵੀ ਸਖ਼ਤ ਕਾਰਵਾਈ ਦੀ ਮੰਗ ਉਠਾਈ ਹੈ। ਵਕੀਲ ਦਾ ਦੋਸ਼ ਹੈ ਕਿ ਸੀਰੀਜ਼ ਵਿੱਚ ਮਹਿਲਾਵਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲੀ ਭਾਸ਼ਾ ਵਰਤੀ ਗਈ ਹੈ, ਜੋ ਸਮਾਜ ਵਿੱਚ ਗਲਤ ਸੰਦੇਸ਼ ਦਿੰਦੀ ਹੈ।

ਕਾਬਿਲੇਗੌਰ ਹੈ ਕਿ Lukkhe 8 ਮਈ ਨੂੰ ਓਟੀਟੀ ਪਲੇਟਫਾਰਮ Amazon Prime Video ’ਤੇ ਰਿਲੀਜ਼ ਹੋਈ ਸੀ। ਇਹ ਸੀਰੀਜ਼ ਪੰਜਾਬ ਦੇ ਰੈਪ ਕਲਚਰ, ਨਸ਼ਿਆਂ, ਅਪਰਾਧ, ਹਿੰਸਾ ਅਤੇ ਨੌਜਵਾਨਾਂ ਦੀ ਬਦਲਦੀ ਜੀਵਨ ਸ਼ੈਲੀ ਨੂੰ ਦਰਸਾਉਂਦੀ ਹੈ। ਇਸ ਸੀਰੀਜ਼ ਰਾਹੀਂ ਰੈਪਰ King ਨੇ ਅਦਾਕਾਰੀ ਵਿੱਚ ਡੈਬਿਊ ਕੀਤਾ ਹੈ। ਸੀਰੀਜ਼ ਵਿੱਚ Raashii Khanna, Palak Tiwari, Lakshvir Saran ਅਤੇ Shivankit Singh Parihar ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।

ਯੋਗਰਾਜ ਸਿੰਘ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਉਹ ਪਹਿਲਾਂ ਵੀ ਕਈ ਵਾਰ ਆਪਣੇ ਤਿੱਖੇ ਅਤੇ ਵਿਵਾਦਿਤ ਬਿਆਨਾਂ ਕਰਕੇ ਸੁਰਖੀਆਂ ਵਿੱਚ ਰਹੇ ਹਨ। ਖਾਸ ਕਰਕੇ ਸਾਬਕਾ ਭਾਰਤੀ ਕਪਤਾਨ Mahendra Singh Dhoni ਅਤੇ ਮਹਾਨ ਕ੍ਰਿਕਟਰ Kapil Dev ਬਾਰੇ ਉਨ੍ਹਾਂ ਦੇ ਬਿਆਨ ਕਾਫੀ ਚਰਚਾ ਵਿੱਚ ਰਹੇ ਸਨ। ਹੁਣ ਨਵੇਂ ਵਿਵਾਦ ਤੋਂ ਬਾਅਦ ਇੱਕ ਵਾਰ ਫਿਰ ਯੋਗਰਾਜ ਸਿੰਘ ਦੀ ਮੁਸ਼ਕਲ ਵੱਧਦੀ ਨਜ਼ਰ ਆ ਰਹੀ ਹੈ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies