ਲੁਧਿਆਣਾ : 3 ਲੜਕੀਆਂ ਦੇ ਪਿਤਾ ਨੇ ਆਪਣੀ ਪਤਨੀ ਦੀ ਸਹੇਲੀ ਦੇ ਘਰ ਇਕੱਲੇ ਹੋਣ ਦਾ ਫਾਇਦਾ ਉਠਾਉਂਦੇ ਹੋਏ ਪਹਿਲਾਂ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਇਸ ਦੌਰਾਨ ਵੀਡੀਓ ਵੀ ਬਣਾ ਲਈ। ਬਾਅਦ 'ਚ ਵੀਡੀਓ ਵਾਇਰਲ ਕਰਨ ਦੇ ਨਾਂ 'ਤੇ ਉਸ ਨੂੰ ਬਲੈਕਮੇਲ ਕਰਕੇ ਕਈ ਮਹੀਨਿਆਂ ਤੱਕ ਆਪਣੀ ਲਾਲਸਾ ਬੁਝਾਉਂਦਾ ਰਿਹਾ। ਤੰਗ ਆ ਕੇ ਔਰਤ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਜਾਂਚ ਤੋਂ ਬਾਅਦ ਥਾਣਾ ਹੈਬੋਵਾਲ ਪੁਲਸ ਨੇ ਕਮਿਸ਼ਨ ਏਜੰਟ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਅਤੇ ਆਈ.ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ਕਤੀ ਵਾਲੀਆ ਵਾਸੀ ਦੀਪ ਨਗਰ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ 38 ਸਾਲਾ ਔਰਤ ਨੇ ਦੱਸਿਆ ਕਿ ਉਹ ਇਕ ਲੜਕੀ ਦੀ ਮਾਂ ਹੈ। ਇਕ ਸਾਲ ਪਹਿਲਾਂ ਜਿਮ ਵਿਚ ਇਕ ਔਰਤ ਉਸ ਦੀ ਦੋਸਤ ਬਣ ਗਈ, ਜਿਸ ਤੋਂ ਬਾਅਦ ਦੋਵੇਂ ਇਕ-ਦੂਜੇ ਦੇ ਘਰ ਆਉਣ-ਜਾਣ ਲੱਗ ਪਏ। ਫਿਰ ਮਹਿਲਾ ਸਹੇਲੀ ਦੇ ਪਤੀ, ਜਿਸ ਦੀਆਂ ਆਪਣੀਆਂ ਤਿੰਨ ਲੜਕੀਆਂ ਹਨ, ਨੇ ਉਸ ਦਾ ਨੰਬਰ ਲੈ ਕੇ ਉਸ ਨਾਲ ਫੋਨ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੁਲਜ਼ਮ ਜੂਨ 2023 ਵਿੱਚ ਉਸ ਦੇ ਘਰ ਆਇਆ ਤਾਂ ਉਹ ਇਕੱਲੀ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾ ਲਈ। ਬਾਅਦ 'ਚ ਉਹ ਉਸ 'ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਂਦਾ ਅਤੇ ਇਨਕਾਰ ਕਰਨ 'ਤੇ ਵੀਡੀਓ ਵਾਇਰਲ ਕਰਨ ਦੇ ਨਾਂ 'ਤੇ ਉਸ ਨੂੰ ਧਮਕੀਆਂ ਦਿੰਦਾ ਸੀ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।