HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

Education: NCERT ਦੀ 9ਵੀਂ ਜਮਾਤ ਦੀ ਕਿਤਾਬ ਵਿੱਚ ‘ਪੰਜਾਬ ਦੇ ਹੜ੍ਹ’ ਕੇਸ ਸਟੱਡੀ ਵਜੋਂ ਸ਼ਾਮਲ

 

Education: NCERT ਦੀ 9ਵੀਂ ਜਮਾਤ ਦੀ ਕਿਤਾਬ ਵਿੱਚ ‘ਪੰਜਾਬ ਦੇ ਹੜ੍ਹ’ ਕੇਸ ਸਟੱਡੀ ਵਜੋਂ ਸ਼ਾਮਲ

ਚੰਡੀਗੜ੍ਹ, 25 ਜੂਨ – ਪੰਜਾਬ ਵਿੱਚ 2025 ਦੌਰਾਨ ਆਏ ਵਿਨਾਸ਼ਕਾਰੀ ਹੜ੍ਹਾਂ ਨੂੰ ਹੁਣ 9ਵੀਂ ਜਮਾਤ ਦੀ ਨਵੀਂ NCERT ਸਮਾਜਿਕ ਵਿਗਿਆਨ ਪਾਠ ਪੁਸਤਕ ਵਿੱਚ ਕੇਸ ਸਟੱਡੀ ਵਜੋਂ ਸ਼ਾਮਲ ਕੀਤਾ ਗਿਆ ਹੈ। ਨਵੀਂ ਕਿਤਾਬ Understanding Society: India and Beyond – Grade 9 Part-1 ਵਿੱਚ ਪੰਜਾਬ ਦੇ ਹੜ੍ਹਾਂ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ। ਇਸ ਨੂੰ ਪਾਠ ਕ੍ਰਮ ‘ਚ ਸ਼ਾਮਲ ਕਰਨ ਦਾ ਉਦੇਸ਼ ਵਿਦਿਆਰਥੀਆਂ ਨੂੰ ਅਸਲ-ਜੀਵਨ ਦੀਆਂ ਉਦਾਹਰਣਾਂ ਰਾਹੀਂ ਕੁਦਰਤੀ ਆਫ਼ਤਾਂ ਅਤੇ ਆਫ਼ਤ ਪ੍ਰਬੰਧਨ ਦੇ ਪ੍ਰਭਾਵ ਨੂੰ ਸਮਝਣ ਵਿੱਚ ਮਦਦ ਕਰਨਾ ਹੈ।

ਪਾਠ ਪੁਸਤਕ ‘ਚ ਆਫ਼ਤਾਂ ‘ਤੇ ਇੱਕ ਵਿਸ਼ੇਸ਼ ਭਾਗ ਵਰਕਸ਼ੀਟ ਅਧਾਰਤ ਮਾਡਲ ਵਜੋਂ ਬਣਾਇਆ ਗਿਆ ਹੈ। ਪਾਠ ਪੁਸਤਕ ਵਿੱਚ ਦੱਸਿਆ ਗਿਆ ਹੈ ਕਿ 2025 ਦੇ ਮਾਨਸੂਨ ਦੌਰਾਨ ਭਾਰੀ ਮੀਂਹ ਅਤੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਉਫਾਨ ਕਾਰਨ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਸਨ। ਇਸ ਕਾਰਨ ਪਿੰਡਾਂ, ਖੇਤੀਬਾੜੀ ਜ਼ਮੀਨਾਂ, ਰਿਹਾਇਸ਼ੀ ਖੇਤਰਾਂ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਪਾਠ-ਪੁਸਤਕ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਹੜ੍ਹਾਂ ਕਾਰਨ ਜਾਨੀ ਨੁਕਸਾਨ ਹੋਇਆ, ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ਵਿੱਚ ਸ਼ਰਨ ਲੈਣੀ ਪਈ ਅਤੇ ਖੇਤੀਬਾੜੀ ਦਾ ਵੱਡਾ ਨੁਕਸਾਨ ਹੋਇਆ। ਖਾਸ ਤੌਰ ‘ਤੇ ਝੋਨੇ ਦੀ ਫਸਲ, ਪਸ਼ੂਆਂ ਦਾ ਹਰ ਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਜਦਕਿ ਪਸ਼ੂ ਪਾਲਣ (ਡੇਅਰੀ ਫਾਰਮਾਂ) ਅਤੇ ਪੋਲਟਰੀ ਸੈਕਟਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਇਸ ਤ੍ਰਾਸਦੀ ‘ਚ ਗਾਵਾਂ, ਮੱਝਾਂ ਅਤੇ ਮੁਰਗੀਆਂ ਸਮੇਤ ਬਹੁਤ ਸਾਰੇ ਜਾਨਵਰ ਜਾਂ ਤਾਂ ਮਰ ਗਏ ਜਾਂ ਬਿਮਾਰ ਹੋ ਗਏ। ਪਾਠ ਪੁਸਤਕ ਵਿੱਚ ਸੜਕਾਂ, ਪੁਲਾਂ, ਸਰਹੱਦੀ ਵਾੜਾਂ ਅਤੇ ਹੋਰ ਜਨਤਕ ਢਾਂਚਿਆਂ ਨੂੰ ਹੋਏ ਨੁਕਸਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਫ਼ਤਾਂ ਬਾਰੇ ਆਪਣੇ ਤਜਰਬਿਆਂ ਅਤੇ ਖੋਜ ਦੇ ਆਧਾਰ ‘ਤੇ ਜਾਣਕਾਰੀ ਇਕੱਠੀ ਕਰਨ ਲਈ ਵਰਕਸ਼ੀਟ-ਅਧਾਰਿਤ ਗਤੀਵਿਧੀਆਂ ਵੀ ਦਿੱਤੀਆਂ ਗਈਆਂ ਹਨ। NCERT ਨੇ ਇਸ ਨਵੀਂ ਕਿਤਾਬ ਰਾਹੀਂ ਅਨੁਭਵੀ ਸਿੱਖਿਆ (Experiential Learning) ਅਤੇ ਬਹੁ-ਭਾਸ਼ਾਈ ਸਿੱਖਿਆ ਨੂੰ ਵੀ ਉਤਸ਼ਾਹਿਤ ਕੀਤਾ ਹੈ। ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਨਾਲ ਸਬੰਧਤ ਪੋਸਟਰਾਂ ਦਾ ਆਪਣੀ ਮਾਤ ਭਾਸ਼ਾ ਵਿੱਚ ਅਨੁਵਾਦ ਕਰਨ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਤਰ੍ਹਾਂ ਪੰਜਾਬ ਦੇ 2025 ਹੜ੍ਹ ਹੁਣ ਦੇਸ਼ ਭਰ ਦੇ ਵਿਦਿਆਰਥੀਆਂ ਲਈ ਆਫ਼ਤ ਪ੍ਰਬੰਧਨ ਅਤੇ ਸਮਾਜਿਕ ਪ੍ਰਭਾਵਾਂ ਨੂੰ ਸਮਝਣ ਦਾ ਇੱਕ ਮਹੱਤਵਪੂਰਨ ਅਧਿਐਨ ਵਿਸ਼ਾ ਵੀ ਬਣ ਗਏ ਹਨ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies