HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ 71 ਸਾਲ ਇਤਿਹਾਸ ਪੁਸਤਕ ਲੋਕ ਅਰਪਣ

 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ 71 ਸਾਲ ਇਤਿਹਾਸ ਪੁਸਤਕ ਲੋਕ ਅਰਪਣ

ਲੁਧਿਆਣਾ ,6 ਜੁਲਾਈ (ਵਿਸ਼ਵ ਵਾਰਤਾ)  ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ‘ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਇਤਿਹਾਸ’ ਪੰਜਾਬੀ ਭਵਨ, ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਗਿਆ। ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪੰਜਾਬੀ ਸਾਹਿਤਕਾਰਾਂ ਅਤੇ ਦਾਨਿਸ਼ਵਰਾਂ ਦੀ ਸਭ ਤੋਂ ਵਧੇਰੇ ਸਤਿਕਾਰਤ ਸੰਸਥਾ ਹੈ। ਇਹ ਸੰਸਥਾ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਪਿਆਰਨ, ਸਤਿਕਾਰਨ ਅਤੇ ਵਿਸਤਾਰਨ ਦੀ ਇੱਛਾ ਰੱਖਣ ਵਾਲੇ ਦਾਨਿਸ਼ਵਰਾਂ ਦੀ ਸਵੈ-ਸੇਵੀ ਯਤਨਾਂ ਨਾਲ ਹੋਂਦ ਵਿਚ ਆਈ, ਵਧੀ-ਫੁੱਲੀ ਅਤੇ ਮੌਜੂਦਾ ਸਮੇਂ ਵਿਚ ਇਕ ਅਜਿਹਾ ਵਿਸ਼ਾਲ ਰੂਪ ਧਾਰਨ ਕਰ ਗਈ ਹੈ ਕਿ ਸਰਕਾਰਾਂ ਦੇ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵਿਕਸਤ ਕਰਨ ਵਾਲੇ ਅਦਾਰਿਆਂ ਨਾਲੋਂ ਵੱਧ ਵਿਸ਼ਵਾਸੀ ਕੇਂਦਰ ਬਣ ਗਈ ਹੈ। ਉਨ੍ਹਾਂ ਕਿਹਾ ਅਕਾਡਮੀ ਦਾ ਪੰਜਾਬੀ ਚਿੰਤਨ ਅਤੇ ਪੰਜਾਬ ਦੇ ਬੌਧਿਕ ਵਿਕਾਸ ਵਿਚ ਰੋਲ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਸਮੂਹ ਲੇਖਕਾਂ ਅਤੇ ਡਾ. ਹਰੀ ਸਿੰਘ ਜਾਚਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾ. ਹਰੀ ਸਿੰਘ ਜਾਚਕ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ 71 ਸਾਲਾਂ ਦਾ ਇਤਿਹਾਸ ਬਹੁਤ ਮਿਹਨਤ ਨਾਲ ਲਿਖਿਆ ਹੈ। ਡਾ. ਜਾਚਕ ਜੀ ਹੁਰਾਂ ਦੇ ਇਸ ਨਿਸ਼ਕਾਮ ਕਾਰਜ ਲਈ ਪੰਜਾਬੀ ਸਾਹਿਤ ਅਕਾਡਮੀ ਇਨ੍ਹਾਂ ਦੀ ਆਭਾਰੀ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਇਤਿਹਾਸ ਵਿਚ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਕਿਉਕਿ ਇਸ ਦਿਨ ਅਕਾਡਮੀ ਦਾ ਪਹਿਲੀ ਵਾਰ ਲਿਖਿਆ ਇਤਿਹਾਸ ਲੋਕ ਅਰਪਣ ਹੋਇਆ ਹੈ। ਅਕਾਡਮੀ ਦਾ ਇਤਿਹਾਸ ਕਾਫ਼ੀ ਸਮੇਂ ਤੋਂ ਕਿਤਾਬੀ ਰੂਪ ਵਿਚ ਲਿਖੇ ਜਾਣ ਦੀ ਜ਼ਰੂਰਤ ਬਣਿਆ ਹੋਇਆ ਸੀ।

ਕਈ ਵਾਰ ਪ੍ਰਬੰਧਕੀ ਬੋਰਡ ਵਿਚ ਫ਼ੈਸਲੇ ਵੀ ਲਏ ਗਏ ਸੈਸ਼ਨ 2024-2026 ਵਿਚ ਪ੍ਰਬੰਧਕੀ ਬੋਰਡ ਨੇ ਇਸ ਸੰਬੰਧੀ ਫ਼ੈਸਲਾ ਲੈਂਦਿਆਂ ਸਕੱਤਰ ਸਾਹਿਤਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਜੀ ਨੂੰ ਇਹ ਕਾਰਜ ਸੌਂਪਿਆ। ਉਨ੍ਹਾਂ ਬੜੀ ਮਿਹਨਤ ਨਾਲ ਤਕਰੀਬਨ ਡੇਢ ਸਾਲ ਲਗਾ ਕੇ ਇਹ ਕਾਰਜ ਨੇਪਰੇ ਚਾੜ੍ਹਿਆ। ਉਨ੍ਹਾਂ ਕਿਹਾ ਪ੍ਰਧਾਨ ਜੀ ਸਮੇਤ ਅਕਾਡਮੀ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜਦੋਂ ਅਸੀਂ ਇਹ ਵੱਡਾ ਪ੍ਰੇਰਨਾ ਸ੍ਰੋਤ ਕਾਰਜ ਸਾਹਿਤ ਜਗਤ ਨੂੰ ਪੇਸ਼ ਕਰ ਰਹੇ ਹਾਂ ਤਾਂ ਇਕ ਅਜੀਬ ਤਸੱਲੀ ਹੋ ਰਹੀ ਹੈ। ਅਕਾਡਮੀ ਦੇ ਸਕੱਤਰ, ਸਾਹਿਤਕ ਸਰਗਰਮੀਆਂ ਅਤੇ ਇਸ ਪੁਸਤਕ ਦੇ ਲੇਖਕ ਡਾ. ਹਰੀ ਸਿੰਘ ਜਾਚਕ ਨੇ ਕਿਹਾ ਪੰਜਾਬੀ ਸਾਹਿਤ ਅਕਾਡਮੀ ਦਾ ਸ਼ਾਨਾਮੱਤਾ ਇਤਿਹਾਸ ਹੈ। ਇਸ ’ਤੇ ਜਿਨ੍ਹਾਂ ਵੀ ਮਾਣ ਕਰੀਏ ਓਨਾ ਹੀ ਥੋੜ੍ਹਾ ਹੈ। ਇਸ ਦਾ ਇਤਿਹਾਸ ਬਣਾਉਣ ਵਾਲਿਆਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਗਤੀਵਿਧੀਆਂ ਨੂੰ ਇਸ ਦੇ ਤ੍ਰੈਮਾਸਿਕ ਪੱਤਰ ‘ਆਲੋਚਨਾ’ ਅਤੇ ਸਮੇਂ ਸਮੇਂ ’ਤੇ ਕੱਢੇ ਗਏ ਸੋਵੀਨਰਾਂ ਰਾਹੀਂ ਸੰਭਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਾਹਿਤ ਅਕਾਡਮੀ ਦਾ ਇਤਿਹਾਸ ਲਿਖਣ ਦੀ ਜ਼ਿੰਮੇਂਵਾਰੀ ਮੈਨੂੰ ਮਿਲੀ ਅਤੇ ਮੈਂ ਪੂਰੀ ਤਨਦੇਹੀ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦਾ ਯਤਨ ਕੀਤਾ ਹੈ।

 

ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਅਕਾਡਮੀ ਦੇ ਇਤਿਹਾਸ ਦੇ ਪ੍ਰਕਾਸ਼ਨ ਲਈ ਡਾ. ਸਰਬਜੀਤ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਨੇ ਸੁਪਨੇ ਦੇ ਖ਼ਾਕੇ ਵਿਚ ਰੰਗ ਭਰੇ ਹਨ। ਉਨ੍ਹਾਂ ਕਿਹਾ ਡਾ. ਹਰੀ ਸਿੰਘ ਜਾਚਕ ਨੇ ਇਸ ਇਤਿਹਾਸ ਦੀ ਸੰਭਾਲ ਕਰਕੇ ਪੰਜਾਬੀ ਸਾਹਿਤਕ ਵਿਰਾਸਤ ਨੂੰ ਭਵਿੱਖ ਲਈ ਸੁਰੱਖਿਅਤ ਕਰ ਦਿੱਤਾ ਹੈ।
ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਵਧਾਈ ਦਿੰਦਿਆਂ ਕਿਹਾ ਕਿ ਪੌਣੀ ਸਦੀ ਤੋਂ ਉੱਚ ਦੁਮਾਲੜੀਆਂ ਸ਼ਖ਼ਸੀਅਤਾਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਅਗਵਾਈ ਕਰਦੀਆਂ ਰਹੀਆਂ ਹਨ। ਇਸ ਦੇ ਸ਼ਾਨਾਮੱਤੇ ਇਤਿਹਾਸ ਨੂੰ ਪ੍ਰਕਾਸ਼ਿਤ ਕਰਕੇ ਮੌਜੂਦਾ ਟੀਮ ਨੇ ਵੱਡਾ ਕਾਰਜ ਕੀਤਾ ਹੈ।
ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਮੈਨੂੰ ਖੁਸ਼ੀ ਹੈ ਕਿ ਅਕਾਡਮੀ ਦੇ ਉੱਦਮ ਅਤੇ ਡਾ. ਹਰੀ ਸਿੰਘ ਜਾਚਕ ਦੀ ਮਿਹਨਤ ਸਦਕਾ ਪੰਜਾਬੀ ਸਾਹਿਤ ਅਕਾਡਮੀ ਦਾ ਇਤਿਹਾਸ ਇਕ ਵੱਡ ਆਕਾਰੀ ਪੁਸਤਕ ਦੇ ਰੂਪ ਵਿਚ ਸਮੂਹ ਪੰਜਾਬੀ ਪ੍ਰੇਮੀਆਂ ਦੇ ਸਨਮੁੱਖ ਹੋ ਰਿਹਾ ਹੈ। ਇਸ ਵਡਮੁੱਲੇ ਕਾਰਜ ਲਈ ਡਾ. ਜਾਚਕ ਵਧਾਈ ਹੱਕਦਾਰ ਹਨ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਫ਼ੋਨ ’ਤੇ ਵਧਾਈ ਸੰਦੇਸ਼ ਭੇਜਿਆ।
ਇਸ ਮੌਕੇ ਡਾ. ਗੁਰਇਕਬਾਲ ਸਿੰਘ, ਸ੍ਰੀ ਜਸਪਾਲ ਮਾਨਖੇੜਾ, ਡਾ. ਗੁਰਚਰਨ ਕੌਰ ਕੋਚਰ,ਡਾ. ਅਰਵਿੰਦਰ ਕੌਰ ਕਾਕੜਾ, ਭੁਪਿੰਦਰ ਸਿੰਘ ਸੰਧੂ, ਜਨਮੇਜਾ ਸਿੰਘ ਜੌਹਲ, ਡਾ. ਅਮੀਆ ਕੁੰਵਰ, ਕੇ. ਸਾਧੂ ਸਿੰਘ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਰੋਜ਼ੀ ਸਿੰਘ, ਦੀਪ ਜਗਦੀਪ ਸਿੰਘ, ਸਤੀਸ਼ ਗੁਲਾਟੀ ਤੇ ਸੁਰਿੰਦਰ ਦੀਪ ਕੌਰ ਸ਼ਾਮਿਲ ਹੋਏ।

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies