HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਪਟਿਆਲਾ ਵਿਖੇ ਪਹੁੰਚੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’; ਵਿਸ਼ਾਲ ਜਨ ਸਭਾਵਾਂ ਨਾਲ ਹੋਈ ਸਮਾਪਤ

 

ਪਟਿਆਲਾ ਵਿਖੇ ਪਹੁੰਚੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’; ਵਿਸ਼ਾਲ ਜਨ ਸਭਾਵਾਂ ਨਾਲ ਹੋਈ ਸਮਾਪਤ

ਇਹ ਸਿਰਫ਼ ਯਾਤਰਾ ਨਹੀਂ, ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਦ੍ਰਿੜ੍ਹ ਸੰਕਲਪ” — ਪ੍ਰਨੀਤ ਕੌਰ

ਅਮਿਤ ਸ਼ਾਹ ਦੀ ਅਗਵਾਈ ‘ਚ ਕੇਂਦਰ ਸਰਕਾਰ ਹੀ ਪੰਜਾਬ ਨੂੰ ਬਣਾ ਸਕਦੀ ਹੈ ਨਸ਼ਾ ਮੁਕਤ: ਜੈ ਇੰਦਰ ਕੌਰ

ਪਟਿਆਲਾ, 29 ਸਤੰਬਰ 2026 :- ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ‘ਜਾਗਰੂਕਤਾ ਨਸ਼ਾ ਮੁਕਤ ਯਾਤਰਾ’ ਲੜੀ ਤਹਿਤ ਬੀਤੇ ਦਿਨ ਪਟਿਆਲਾ ਵਿਖੇ ਪਹੁੰਚੀ। ਇਹ ਯਾਤਰਾ ਪਟਿਆਲਾ ਦੇ ਖੰਡਾਂ ਚੌਂਕ ਤੋਂ ਸ਼ੁਰੂ ਹੋ ਕੇ ਲੱਕੜ ਮੰਡੀ, ਸ਼ਹੀਦ ਭਗਤ ਸਿੰਘ ਬੁੱਤ ਤੋਂ ਹੁੰਦੀ ਹੋਈ ਰਾਮਲੀਲਾ ਗਰਾਊਂਡ ਵਿਖੇ ਜਾ ਕੇ ਸਮਾਪਤ ਹੋਈ। ਯਾਤਰਾ ਦੌਰਾਨ ਖੰਡਾਂ ਚੌਂਕ ਅਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੇੜੇ ਵਿਸ਼ਾਲ ਜਨ ਸਭਾਵਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲੋਕਾਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ।

ਇਸ ਯਾਤਰਾ ਵਿੱਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸੰਜੇ ਭਾਟੀਆ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨੀਲ ਸਰੀਨ ਅਤੇ ਸੂਬਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਜਨਰਲ ਸਕੱਤਰ ਸੰਜੇ ਭਾਟੀਆ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਵਧ ਰਹੇ ਨਸ਼ੇ, ਚਿੱਟੇ ਦੀ ਤਸਕਰੀ ਅਤੇ ਨੌਜਵਾਨਾਂ ਦੀਆਂ ਬਰਬਾਦੀ ਲਈ ਸਿੱਧੇ ਤੌਰ ‘ਤੇ ਸੱਤਾਧਾਰੀ ‘ਆਮ ਆਦਮੀ ਪਾਰਟੀ’ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਅਤੇ ਆਪ ਦੋਵਾਂ ਦਾ ਮਕਸਦ ਪੰਜਾਬ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢਣਾ ਹੈ, ਤਾਂ ‘ਆਪ’ ਦੇ ਵਰਕਰ ਭਾਜਪਾ ਦੀ ਇਸ ਯਾਤਰਾ ਨੂੰ ਕਾਲੇ ਝੰਡੇ ਕਿਉਂ ਦਿਖਾ ਰਹੇ ਹਨ? ਇਸ ਤੋਂ ਸਾਫ਼ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ‘ਚੋਂ ਨਸ਼ਾ ਖ਼ਤਮ ਹੀ ਨਹੀਂ ਕਰਨਾ ਚਾਹੁੰਦੀ।

ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦਲਦਲ ‘ਚੋਂ ਕੱਢਣ ਦਾ ਇੱਕ ਦ੍ਰਿੜ੍ਹ ਸੰਕਲਪ ਹੈ। ਕੇਂਦਰ ਸਰਕਾਰ ਦੇ ਸਹਿਯੋਗ ਅਤੇ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਹੀ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ।

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨੀਲ ਸਰੀਨ ਨੇ ਆਖਿਆ ਕਿ ਲੋਕਾਂ ਦੇ ਅਥਾਹ ਉਤਸ਼ਾਹ ਅਤੇ ਸਮਰਥਨ ਨੇ ਇਸ ਮੁਹਿੰਮ ਨੂੰ ਇੱਕ ਵੱਡੀ ‘ਲੋਕ ਲਹਿਰ’ ਬਣਾ ਦਿੱਤਾ ਹੈ। ਉਨ੍ਹਾਂ ਸਾਰਿਆਂ ਨੂੰ ਰਲ-ਮਿਲ ਕੇ ਪੰਜਾਬ ਨੂੰ ਮੁੜ ‘ਰੰਗਲਾ ਅਤੇ ਨਸ਼ਾ ਮੁਕਤ ਪੰਜਾਬ’ ਬਣਾਉਣ ਦਾ ਸੱਦਾ ਦਿੱਤਾ।

ਸੂਬਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਆਏ ਹੋਏ ਵਰਕਰਾਂ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪੰਜਾਬ ‘ਚੋਂ ਕੋਈ ਨਸ਼ਾ ਖ਼ਤਮ ਕਰ ਸਕਦਾ ਹੈ ਤਾਂ ਉਹ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਹਨ। ਜਿਸ ਤਰ੍ਹਾਂ ਉਨ੍ਹਾਂ ਦੇਸ਼ ‘ਚੋਂ ਨਕਸਲਵਾਦ ਖ਼ਤਮ ਕਰਕੇ ਦਿਖਾਇਆ ਹੈ, ਉਸੇ ਤਰ੍ਹਾਂ ਹੁਣ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ।

ਇਸ ਯਾਤਰਾ ਦੌਰਾਨ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ, ਕੇ.ਕੇ. ਸ਼ਰਮਾ, ਕੇ.ਕੇ. ਮਲਹੋਤਰਾ, ਸਤਬੀਰ ਸਿੰਘ ਖਟੜਾ, ਜਨਰਲ ਸਕੱਤਰ ਸੰਦੀਪ ਮਲਹੋਤਰਾ, ਵਰੁਣ ਜਿੰਦਲ, ਹੈਪੀ ਸ਼ਰਮਾ, ਅਤੁਲ ਜੋਸ਼ੀ, ਯੁਵਾ ਮੋਰਚਾ ਪ੍ਰਧਾਨ ਨਿਖਿਲ ਕੁਮਾਰ ਕਾਕਾ, ਮਹਿਲਾ ਮੋਰਚਾ ਪ੍ਰਧਾਨ ਮਨੀਸ਼ਾ ਉੱਪਲ, ਐਸ.ਸੀ. ਮੋਰਚਾ ਪ੍ਰਧਾਨ ਪਵਨ ਭੂੰਮਕ, ਮੰਡਲ ਪ੍ਰਧਾਨ ਹਰੀਸ਼ ਕਪੂਰ, ਸਿਕੰਦਰ ਚੌਹਾਨ, ਨਿਖਿਲ ਬਾਤਿਸ਼, ਰਮੇਸ਼ ਕੁਮਾਰ, ਰਜਨੀ ਸ਼ਰਮਾ, ਸੰਦੀਪ ਯਾਦਵ,ਹੈਪੀ ਲੋਹਟ,ਦਵਿੰਦਰ ਲਾਲੀ,ਹਰਪ੍ਰੀਤ ਭੰਮਰਾ,ਸੁਸ਼ੀਲ ਨਾਈਆਰ, ਆਰ.ਕੇ ਸਿੰਧੀ,ਸੁਖਵਿੰਦਰ ਮਿੰਟਾ, ਮਨਜੀਤ ਅਰਨੋ, ਦੇਵ ਪ੍ਰਕਾਸ਼ ਭੱਲਾ, ਟੋਨੀ ਬਿੰਦਰਾ, ਸੰਨੀ ਲਾਂਬਾ, ਨਰਿੰਦਰ ਸਹਿਗਲ,ਲੱਕੀ ਠੁਕਰਾਲ, ਮਨੀਤਾ ਕਪੂਰ,ਹਰਪ੍ਰੀਤ ਪਿੱਤਾ ਅਤੇ ਯੁਵਰਾਜ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies