HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

Canada ‘ਚ ਸਟੱਡੀ ਵੀਜ਼ਾ ਲਈ ਬਦਲੇ ਨਿਯਮ

 

ਚੰਡੀਗੜ੍ਹ, 16 ਸਤੰਬਰ -: ਕੈਨੇਡਾ ਵਿੱਚ ਸਟੱਡੀ ਵੀਜ਼ਾ ’ਤੇ ਜਾਣ ਦੀ ਤਿਆਰੀ ਕਰ ਰਹੇ ਪੰਜਾਬੀ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਵਿਦਿਆਰਥੀਆਂ ਲਈ ਲੋੜੀਂਦੇ ਵਿੱਤੀ ਸਰੋਤਾਂ ਨਾਲ ਸਬੰਧਤ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਤਹਿਤ ਹੁਣ ਇਕੱਲੇ ਵਿਦਿਆਰਥੀ ਨੂੰ ਰਹਿਣ-ਸਹਿਣ ਦੇ ਖਰਚਿਆਂ ਲਈ ਲਗਭਗ 23,448 ਕੈਨੇਡੀਅਨ ਡਾਲਰ, ਯਾਨੀ ਕਰੀਬ 17 ਲੱਖ ਭਾਰਤੀ ਰੁਪਏ ਦਾ ਫੰਡ ਦਿਖਾਉਣਾ ਹੋਵੇਗਾ। ਪਹਿਲਾਂ, ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਲਗਭਗ 15 ਲੱਖ ਰੁਪਏ ਦਾ ਸਾਲਾਨਾ ਬੈਂਕ ਬੈਲੇਂਸ ਰੱਖਣਾ ਪੈਂਦਾ ਸੀ।

ਇਹ ਨਵੇਂ ਨਿਯਮ 1 ਸਤੰਬਰ 2026 ਤੋਂ ਆਉਣ ਵਾਲੀਆਂ ਅਰਜ਼ੀਆਂ ’ਤੇ ਲਾਗੂ ਹੋਵੇਗੀ। ਇਸ ਤੋਂ ਪਹਿਲਾਂ 31 ਅਗਸਤ ਤੱਕ ਅਰਜ਼ੀ ਦੇ ਚੁੱਕੇ ਵਿਦਿਆਰਥੀਆਂ ’ਤੇ ਨਵੀਂ ਰਕਮ ਦੀ ਸ਼ਰਤ ਲਾਗੂ ਨਹੀਂ ਹੋਵੇਗੀ। IRCC ਦੇ ਨਵੇਂ ਨਿਯਮਾਂ ਮੁਤਾਬਕ ਵਿਦਿਆਰਥੀ ਨੂੰ ਲਿਵਿੰਗ ਐਕਸਪੈਂਸ ਲਈ ਨਿਰਧਾਰਤ ਰਕਮ ਤੋਂ ਇਲਾਵਾ ਆਪਣੀ ਟਿਊਸ਼ਨ ਫੀਸ ਅਤੇ ਕੈਨੇਡਾ ਆਉਣ-ਜਾਣ ਦਾ ਯਾਤਰਾ ਖਰਚ ਵੀ ਪੂਰਾ ਕਰਨ ਦੀ ਸਮਰੱਥਾ ਦਿਖਾਉਣੀ ਪਵੇਗੀ। ਅਰਥਾਤ 23,448 CAD ਦੀ ਰਕਮ ਵਿੱਚ ਕਾਲਜ ਜਾਂ ਯੂਨੀਵਰਸਿਟੀ ਦੀ ਫੀਸ ਅਤੇ ਟਰੈਵਲ ਖਰਚ ਸ਼ਾਮਲ ਨਹੀਂ ਹੋਣਗੇ।

ਕੈਨੇਡਾ ਸਰਕਾਰ ਮੁਤਾਬਕ ਵਿੱਤੀ ਲੋੜ ਵਿੱਚ ਇਹ ਸੋਧ ਦੇਸ਼ ਵਿੱਚ ਰਹਿਣ-ਸਹਿਣ ਦੇ ਵਧ ਰਹੇ ਖਰਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ। ਪਹਿਲਾਂ ਇਕੱਲੇ ਵਿਦਿਆਰਥੀ ਲਈ ਲੋੜੀਂਦੀ ਰਕਮ ਇਸ ਤੋਂ ਘੱਟ ਸੀ। ਨਵੇਂ ਨਿਯਮਾਂ ਨਾਲ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਅਰਜ਼ੀ ਦੇਣ ਤੋਂ ਪਹਿਲਾਂ ਆਪਣੀ ਵਿੱਤੀ ਸਮਰੱਥਾ ਦਾ ਵਧੇਰੇ ਮਜ਼ਬੂਤ ਸਬੂਤ ਪੇਸ਼ ਕਰਨਾ ਪਵੇਗਾ। ਖ਼ਾਸ ਤੌਰ ’ਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਇਹ ਬਦਲਾਅ ਕਾਫੀ ਅਸਰ ਪਾ ਸਕਦਾ ਹੈ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies