HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

GLADA ਦੇ ਚੀਫ ਐਡਮਿਨਿਸਟ੍ਰੇਟਰ ਤੋਂ ED ਵੱਲੋਂ 9 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ

 

GLADA ਦੇ ਚੀਫ ਐਡਮਿਨਿਸਟ੍ਰੇਟਰ ਤੋਂ ED ਵੱਲੋਂ 9 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ

ਜਲੰਧਰ, 16 ਸਤੰਬਰ – ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ (RPIL) ਨਾਲ ਜੁੜੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (GLADA) ਦੇ ਕਾਰਜਕਾਰੀ ਚੀਫ ਐਡਮਿਨਿਸਟ੍ਰੇਟਰ ਵਿਕਾਸ ਹੀਰਾ ਤੋਂ 9 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਹੀਰਾ ਤੋਂ RPIL ਨਾਲ ਸਬੰਧਤ ਦਸਤਾਵੇਜ਼ ਅਤੇ ਹੋਰ ਸਰਕਾਰੀ ਰਿਕਾਰਡ ਮੰਗੇ ਗਏ।

RPIL ਦਾ ਨਾਮ ਹੁਣ Hampton Sky Realty Limited ਹੈ ਅਤੇ ਇਹ ਕੰਪਨੀ ‘ਆਪ’ ਮੰਤਰੀ ਸੰਜੀਵ ਅਰੋੜਾ ਨਾਲ ਜੁੜੀ ਹੋਈ ਹੈ। 2016 ਬੈਚ ਦੇ PCS ਅਧਿਕਾਰੀ ਵਿਕਾਸ ਹੀਰਾ ਨੇ ਕਰੀਬ ਦੋ ਮਹੀਨੇ ਪਹਿਲਾਂ GLADA ਦੇ ਮੁੱਖ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲਿਆ ਸੀ। ਜਾਣਕਾਰੀ ਮੁਤਾਬਕ ED ਨੇ ਉਨ੍ਹਾਂ ਤੋਂ RPIL ਨੂੰ ਦਿੱਤੀਆਂ ਮਨਜ਼ੂਰੀਆਂ ਨਾਲ ਸਬੰਧਤ ਰਿਕਾਰਡ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਸਾਬਕਾ GLADA ਮੁੱਖ ਪ੍ਰਸ਼ਾਸਕ ਅਤੇ IAS ਅਧਿਕਾਰੀ ਕੰਵਲ ਪ੍ਰੀਤ ਬਰਾੜ ਤੋਂ ਵੀ ਇਸੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਮਾਮਲਾ ਉਸ ਸ਼ਰਤ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਜਿਸ ਤਹਿਤ RPIL ਨਾਲ ਹੋਏ ਸਮਝੌਤੇ ਮੁਤਾਬਕ ਪਹਿਲਾਂ ਉਦਯੋਗਿਕ ਪਲਾਟਾਂ ਵਜੋਂ 50 ਫੀਸਦੀ ਜ਼ਮੀਨ ਦਾ ਵਿਕਾਸ ਅਤੇ ਵਿਕਰੀ ਕੀਤੀ ਜਾਣੀ ਸੀ। ਇਸ ਤੋਂ ਬਾਅਦ ਹੀ ਬਾਕੀ ਜ਼ਮੀਨ ਨੂੰ ਰਿਹਾਇਸ਼ੀ ਵਿਕਾਸ ਲਈ ਵਰਤਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਸੀ।

ਨਿਯਮਾਂ ਮੁਤਾਬਕ GLADA ਨੂੰ ਇਹ ਯਕੀਨੀ ਬਣਾਉਣ ਲਈ ਵਿਕਰੀ ਡੀਡ, ਟਰਾਂਸਫਰ ਰਿਕਾਰਡ ਜਾਂ ਹੋਰ ਦਸਤਾਵੇਜ਼ੀ ਸਬੂਤ ਲੈਣੇ ਸਨ ਕਿ 50 ਫੀਸਦੀ ਜ਼ਮੀਨ ਨੂੰ ਉਦਯੋਗਿਕ ਪਲਾਟਾਂ ਵਜੋਂ ਵਿਕਸਿਤ ਕਰਕੇ ਵੇਚਿਆ ਜਾ ਚੁੱਕਾ ਹੈ। ਹਾਲਾਂਕਿ, ਸੂਤਰਾਂ ਮੁਤਾਬਕ ਵਿਭਾਗ ਵੱਲੋਂ ਇਸ ਦੀ ਬਜਾਏ ਸਿਰਫ਼ ਸਵੈ-ਘੋਸ਼ਣਾ (Self-Undertaking) ਸਵੀਕਾਰ ਕੀਤੀ ਗਈ ਅਤੇ ਜ਼ਮੀਨ ਦੀ ਸ਼ਰਤ ਪੂਰੀ ਹੋਣ ਦਾ ਦਸਤਾਵੇਜ਼ੀ ਸਬੂਤ ਹਾਸਲ ਨਹੀਂ ਕੀਤਾ ਗਿਆ।

ED ਵੱਲੋਂ ਇਸ ਮਾਮਲੇ ਨਾਲ ਸਬੰਧਤ ਰਿਕਾਰਡ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਵੱਲੋਂ ਪੁੱਛਗਿੱਛ ਦੌਰਾਨ ਸਾਹਮਣੇ ਆਈ ਜਾਣਕਾਰੀ ਬਾਰੇ ਫਿਲਹਾਲ ਵਿਸਥਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies