HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

Punjab: ਕੁੱਤੇ ਨੂੰ ਲੈ ਕੇ ਵਿਵਾਦ ਨੇ ਧਾਰਿਆ ਖੂਨੀ ਰੂਪ, ਪਿਓ-ਪੁੱਤ ’ਤੇ ਫਾਇਰਿੰਗ

 

Punjab: ਕੁੱਤੇ ਨੂੰ ਲੈ ਕੇ ਵਿਵਾਦ ਨੇ ਧਾਰਿਆ ਖੂਨੀ ਰੂਪ, ਪਿਓ-ਪੁੱਤ ’ਤੇ ਫਾਇਰਿੰਗ

ਲੁਧਿਆਣਾ, 3 ਸਤੰਬਰ (ਵਿਸ਼ਵ ਵਾਰਤਾ): ਲੁਧਿਆਣਾ ਵਿੱਚ ਕੁੱਤੇ ਨੂੰ ਲੈ ਕੇ ਸ਼ੁਰੂ ਹੋਏ ਇੱਕ ਮਾਮੂਲੀ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਇਲਜ਼ਾਮ ਹੈ ਕਿ ਕੇਕ ਲੈਣ ਗਈ ਇੱਕ ਲੜਕੀ ਨਾਲ ਕੁਝ ਨੌਜਵਾਨਾਂ ਨੇ ਬਦਸਲੂਕੀ ਕੀਤੀ। ਲੜਕੀ ਦੇ ਪਿਤਾ ਅਤੇ ਭਰਾ ਦੇ ਮੌਕੇ ’ਤੇ ਪਹੁੰਚਣ ਤੋਂ ਬਾਅਦ ਮਾਮਲਾ ਹੋਰ ਭਖ ਗਿਆ ਅਤੇ ਨੌਜਵਾਨਾਂ ਨੇ ਕਥਿਤ ਤੌਰ ’ਤੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ।

ਜ਼ਖ਼ਮੀ ਨੌਜਵਾਨ ਵੰਸ਼ ਮੁਤਾਬਕ ਬੁੱਧਵਾਰ ਨੂੰ ਉਸਦੇ ਪਿਤਾ ਦਾ ਜਨਮਦਿਨ ਸੀ। ਉਸ ਦੀ ਭੈਣ ਸਿਵਲ ਸਿਟੀ ਇਲਾਕੇ ਵਿੱਚ ਕੇਕ ਲੈਣ ਗਈ ਸੀ। ਉੱਥੇ ਇੱਕ ਨੌਜਵਾਨ ਆਪਣੇ ਕੁੱਤੇ ਨੂੰ ਘੁਮਾ ਰਿਹਾ ਸੀ। ਲੜਕੀ ਨੇ ਉਸ ਨੂੰ ਪੁੱਛਿਆ ਕਿ “ਕੁੱਤਾ ਕੱਟਦਾ ਤਾਂ ਨਹੀਂ ?” ਦੱਸਿਆ ਜਾ ਰਿਹਾ ਹੈ ਕਿ ਇਸ ਗੱਲ ’ਤੇ ਨੌਜਵਾਨ ਭੜਕ ਗਿਆ ਅਤੇ ਉਸ ਨੇ ਲੜਕੀ ਨਾਲ ਬਦਸਲੂਕੀ ਕੀਤੀ। ਲੜਕੀ ਨੇ ਤੁਰੰਤ ਆਪਣੇ ਪਿਤਾ ਅਤੇ ਭਰਾ ਨੂੰ ਫੋਨ ਕਰਕੇ ਮੌਕੇ ’ਤੇ ਬੁਲਾ ਲਿਆ। ਦੋਵੇਂ ਉੱਥੇ ਪਹੁੰਚੇ ਅਤੇ ਨੌਜਵਾਨਾਂ ਤੋਂ ਬਦਸਲੂਕੀ ਦਾ ਕਾਰਨ ਪੁੱਛਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਬਹਿਸ ਵਧ ਗਈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਇਸੇ ਦੌਰਾਨ ਇੱਕ ਨੌਜਵਾਨ ਉੱਥੋਂ ਭੱਜ ਕੇ ਆਪਣੇ ਘਰ ਗਿਆ ਅਤੇ ਬੰਦੂਕ ਲੈ ਕੇ ਆਇਆ ਅਤੇ ਉਸ ਨੇ ਉਨ੍ਹਾਂ ‘ਤੇ ਕਥਿਤ ਤੌਰ ’ਤੇ ਫਾਇਰਿੰਗ ਕਰ ਦਿੱਤੀ।

ਫਾਇਰਿੰਗ ‘ਚ ਪਿਓ-ਪੁੱਤ ਜ਼ਖਮੀ ਹੋ ਗਏ। ਪਿਤਾ ਅਤੇ ਪੁੱਤਰ ਦੋਵਾਂ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ। ਵੰਸ਼ ਨੇ ਦੱਸਿਆ ਕਿ ਉਸ ਦੀ ਲੱਤ ਵਿੱਚੋਂ ਗੋਲੀ ਆਰ-ਪਾਰ ਹੋ ਗਈ, ਜਦਕਿ ਉਸ ਦੀ ਬਾਂਹ ’ਤੇ ਵੀ ਗੰਭੀਰ ਸੱਟ ਲੱਗੀ ਅਤੇ 9 ਟਾਂਕੇ ਲੱਗੇ ਹਨ। ਉਸ ਦੇ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਕਿਉਂਕਿ ਗੋਲੀ ਅਜੇ ਵੀ ਉਨ੍ਹਾਂ ਦੀ ਲੱਤ ਵਿੱਚ ਫਸੀ ਹੋਈ ਹੈ।

ਮਾਮਲੇ ਸਬੰਧੀ ਹੈਬੋਵਾਲ ਥਾਣੇ ਦੇ SHO ਨੇ ਕਿਹਾ ਕਿ ਘਟਨਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਮੁਤਾਬਕ ਹੁਣ ਤੱਕ ਉਨ੍ਹਾਂ ਕੋਲ ਫਾਇਰਿੰਗ ਹੋਣ ਦੀ ਕੋਈ ਸੂਚਨਾ ਨਹੀਂ ਆਈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies