ਨਵੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਲਾਨ ਕੀਤਾ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੀ 82 ਵੀ ਸਾਲਾਨਾ ਵਰੇਗੰਢ ਮੌੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ 13 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਸਨਮੁੱਖ ਸਮੁੱਚੇ ਪੁਰਾਣੇ ਤੇ ਨਵੇ ਆਗੂ ਇਕੱਤਰ ਹੋੋਣਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ੍ਰੌਮਣੀ ਅਕਾਲੀ ਦਲ ਆਪ ਅਰਦਾਸ ਕਰਨਗੇ । ਉਹਨਾੰ ਗੰਭੀਰ ਦੋਸ਼ ਲਗਾਇਆ ਹੈ ਕਿ ਹੜ੍ਹਾ ਨਾਲ ਪਈ ਮਾਰ ਤੋਂ ਬਾਅਦ ਜਿਹੜੇ ਹਾਲਾਤ ਬਣੇ ਹਨ , ਉਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਬਰਾਬਰ ਦੀਆਂ ਭਾਗੀਦਾਰ ਹਨ।
ਜੱਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਜਾਰੀ ਕਰਦੇ ਹੋਏ ਕਿਹਾ ਕਿ, 31 ਮਾਰਚ 2022 ਤੱਕ ਸੂਬਾ ਸਰਕਾਰ ਕੋਲ ਐਨ ਡੀ ਆਰ ਐਫ ਅਤੇ ਐਸ ਡੀ ਆਰ ਐਫ ਤਹਿਤ 8 ਹਜ਼ਾਰ 62 ਕਰੋੜ ਰੁਪਏ ਫੰਡ ਦੇ ਰੂਪ ਸਨ, ਜਿਹੜੀ ਰਕਮ ਹੁਣ ਲਗਭਗ 9 ਹਜ਼ਾਰ ਕਰੋੜ ਰੁਪਏ ਹੋ ਚੁੱਕੀ ਹੈ। ਪੰਜਾਬ ਸਰਕਾਰ ਇਹਨਾਂ ਫੰਡਾਂ ਬਾਰੇ ਜਰੂਰ ਜਾਣਾਕਰੀ ਦੇਵੇ ਕਿ ਇਹਨਾਂ ਫੰਡਾਂ ਨੂੰ ਕਿੱਥੇ ਕਿੱਥੇ ਖਰਚ ਕੀਤਾ ਗਿਆ। ਜੇਕਰ ਖਰਚ ਨਹੀਂ ਕੀਤਾ ਗਿਆ ਤਾਂ ਇਹ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਹੈ। ਸਾਲ 2023 ਵਿੱਚ ਆਏ ਹੜ ਲਈ ਐਨ ਡੀ ਆਰ ਐਫ ਅਤੇ ਐਸ ਡੀ ਆਰ ਐਫ ਤਹਿਤ ਲਗਭਗ 550 ਕਰੋੜ ਰੁਪਏ ਸਨ, ਪਰ ਇਹ ਫੰਡ ਵੀ ਪਿਛਲੇ ਹੜ੍ਹਾਂ ਦੇ ਚਲਦੇ ਪੂਰਾ ਨਹੀਂ ਵਰਤਿਆ ਗਿਆ। ਪੀਰ ਮੁਹੰਮਦ ਨੇ ਕਿਹਾ ਕਿ ਇਹ ਵੀ ਵੱਡਾ ਦੁਖਾਂਤ ਹੈ ਕਿ ਇਸ ਫੰਡ ਤਹਿਤ 19 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜੇ ਦਾ ਪ੍ਰਬੰਧਨ ਹੈ,ਪਰ ਸਰਕਾਰ ਨੇ ਹੁਣ ਤੱਕ ਇਸ ਮੁਆਵਜੇ ਨੂੰ ਬਹੁਤ ਘੱਟ ਵਰਤਿਆ, ਜਦੋਂ ਕਿ ਕੁਦਰਤੀ ਆਫ਼ਤ ਪ੍ਰਬੰਧਨ ਤਹਿਤ ਜਾਰੀ ਹੋਣ ਵਾਲੇ ਫੰਡਾਂ ਨੂੰ ਵੱਖ ਵੱਖ ਕੈਟਾਗਰੀ ਤੌਰ ਤੇ ਵਰਤਿਆ ਜਾ ਸਕਦਾ ਹੈ। ਜਿਸ ਵਿੱਚ ਜਾਨੀ ਨੁਕਸਾਨ ਤਹਿਤ ਚਾਰ ਲੱਖ ਰੁਪਏ ਤੱਕ ਦਾ ਮੁਆਵਜਾ,ਫ਼ਸਲ ਖਰਾਬੇ ਦਾ ਮੁਆਵਜਾ, ਪਸ਼ੂ ਧਨ ਦੇ ਨੁਕਸਾਨ ਦਾ ਮੁਆਵਜਾ ਰਾਸ਼ੀ ਸ਼ਾਮਿਲ ਹੈ। ਜੱਥੇ ਪੀਰ ਮੁਹੰਮਦ ਨੇ ਕਿਹਾ ਕਿ,ਇਸ ਫੰਡ ਤਹਿਤ ਕਿਸਾਨਾਂ ਲਈ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਨੂੰ ਬਾਹਰ ਕੱਢਣ ਲਈ ਮੁਆਵਜ਼ੇ ਦਾ ਪ੍ਰਬੰਧ ਹੈ। ਓਹਨਾ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਹ ਜਾਣਾਕਰੀ ਜਨਤਕ ਕਰੇ ਕਿ, ਹੁਣ ਤੱਕ ਇਹਨਾ ਮਦਾਂ ਤਹਿਤ ਕਿੰਨ੍ਹੇ ਰੁਪਏ ਮੁਆਵਜ਼ਾ ਰਾਸ਼ੀ ਜਾਰੀ ਹੋਈ ਹੈ।
ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕਦੇ ਕਿਹਾ ਕਿ, ਮਿਟੀਗੇਸ਼ਨ ਫੰਡ (ਅਗਾਂਊ ਪ੍ਰਬੰਧਨ ਫੰਡ ) ਤਹਿਤ ਪੰਜਾਬ ਨੂੰ ਮਿਲਦੇ 160 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 117.50 ਕਰੋੜ ਰੁਪਏ ਦੀ ਕਿਸ਼ਤ ਪ੍ਰਾਪਤ ਹੋ ਚੁੱਕੀ ਹੈ, ਪਰ ਇਸ ਰਾਸ਼ੀ ਵਿੱਚੋਂ ਕਿੰਨ੍ਹੇ ਰੁਪਏ ਖਰਚੇ ਕੀਤੇ ਗਏ ਇਸ ਬਾਰੇ ਪੰਜਾਬ ਸਰਕਾਰ ਚਾਨਣਾ ਜਰੂਰ ਪਾਵੇ।
ਜੱਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਹ ਵੀ ਵੱਡੀ ਤ੍ਰਾਸਦੀ ਹੈ ਕਿ ਅੱਜ ਤੱਕ ਪੰਜਾਬ ਪ੍ਰਤੀ ਕੋਈ ਵੀ ਸਰਕਾਰ ਸੰਜੀਦਾ ਨਹੀਂ ਰਹੀ। ਸਮੇਂ ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਪੀਰ ਮੁਹੰਮਦ ਨੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਬਗੈਰ ਦੇਰੀ ਪੰਜਾਬ ਲਈ ਆਰਥਿਕ ਪੈਕਜ ਦਾ ਐਲਾਨ ਕੀਤਾ ਜਾਵੇ।