ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪਿੰਡ ਲੋਹਕਾ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ, ਜਿਸ ਵਿੱਚ 2 ਮਾਸੂਮ ਬੱਚੇ ਜਪਮਨ ਸਿੰਘ (1 ਸਾਲ) ਅਤੇ ਹਰਗੁਣ (3 ਸਾਲ) ਦੀ ਮੌਤ ਹੋ ਗਈ। ਪਰਿਵਾਰ ਦੇ ਹੋਰ 3 ਮੈਂਬਰ ਬੇਹੋਸ਼ ਹੋਣ ਕਾਰਨ ਅਮ੍ਰਿਤਸਰ ਭੇਜੇ ਗਏ, ਜਿੱਥੇ ਉਹ ਜੇਰੇ ਇਲਾਜ ਹੇਠ ਹਨ।
ਪਿੰਡ ਵਾਸੀਆਂ ਦੇ ਅਨੁਸਾਰ, ਨਵਜੀਤ ਸਿੰਘ ਜੋ ਕਿ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਅਤੇ ਆਟਾ ਚੱਕੀ ਦਾ ਕੰਮ ਕਰਦਾ ਸੀ, ਨੇ ਘਰ ਦੇ ਗੋਦਾਮ ਵਿੱਚ ਮੱਕੀ ਸਟੋਰ ਕੀਤੀ ਸੀ ਜਿਸ 'ਤੇ ਦਵਾਈ ਲੱਗੀ ਹੋਈ ਸੀ। ਬੀਤੀ ਰਾਤ ਘਰ ਵਿੱਚ ਲੱਗੇ ਏਸੀ ਨੇ ਇਸ ਜ਼ਹਿਰੀਲੀ ਦਵਾਈ ਨੂੰ ਕਮਰੇ ਵਿੱਚ ਖਿੱਚ ਲਿਆ, ਜਿਸ ਕਾਰਨ ਪਰਿਵਾਰ ਨੂੰ ਤੁਰੰਤ ਤਰਨਤਾਰਨ ਲਿਜਾਇਆ ਗਿਆ, ਪਰ ਦੁੱਖਦਾਇਕ ਤੌਰ 'ਤੇ ਬੱਚਿਆਂ ਦੀ ਮੌਤ ਹੋ ਗਈ।