ਮੋਦੀ ਸਰਕਾਰ ਕਿਸਾਨਾਂ, ਗਰੀਬਾਂ, ਵੰਚਿਤਾਂ, ਨੌਜਵਾਨਾਂ ਅਤੇ ਔਰਤਾਂ ਦੀਆਂ ਆਸ਼ਾਵਾਂ ਨੂੰ ਪੂਰਾ ਕਰਕੇ ਸਮਾਵੇਸ਼ੀ ਅਤੇ ਵਿਕਾਸਮੁਖੀ ਸ਼ਾਸਨ ਵੱਲ ਵਧ ਰਹੀ ਹੈ---ਰਜਨੀਸ਼ ਧੀਮਾਨ
ਲੁਧਿਆਣਾ : ਸਵਾਤੀ ਅਰੋੜਾ ਨੂੰ ਐਨ.ਜੀ.ਓ ਸੈੱਲ ਦੀ ਸੂਬਾ ਕੋ-ਕਨਵੀਨਰ ਬਣਾਏ ਜਾਣ 'ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਸਥਾਨਕ ਜ਼ਿਲ੍ਹਾ ਦਫ਼ਤਰ ਵਿਖੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪਰਧਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਭਾਰਤ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ ਜੋ ਦੇਸ਼ ਦੇ ਹਰ ਹਿੱਸੇ ਵਿੱਚ ਸਰਗਰਮ ਹੈ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਕਿਸਾਨਾਂ, ਗਰੀਬਾਂ, ਨੌਜਵਾਨਾਂ ਅਤੇ ਔਰਤਾਂ ਦੀਆਂ ਉਮੀਦਾਂ ਨੂੰ ਪੂਰਾ ਕਰਦੇ ਹੋਏ, ਸਮਾਵੇਸ਼ੀ ਅਤੇ ਵਿਕਾਸਮੁਖੀ ਸ਼ਾਸਨ ਵੱਲ ਵਧ ਰਹੀ ਹੈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ, ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ, ਡਾ: ਨਿਰਮਲ ਨਈਅਰ, ਮਨੀਸ਼ ਲੱਕੀ ਚੋਪੜਾ, ਪੰਕਜ ਜੈਨ, ਜ਼ਿਲ੍ਹਾ ਸਕੱਤਰ ਨਵਲ ਜੈਨ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਮੰਡਲ ਇੰਚਾਰਜ ਰਜਿੰਦਰ ਸ਼ਰਮਾ, ਲਲਿਤ ਗਰਗ ਆਦਿ ਹਾਜ਼ਰ ਸਨ।