ਲੁਧਿਆਣਾ, 21 ਜੂਨ (ਸੰਦੀਪ ਚੱਢਾ) : ਭਾਜਪਾ ਦਫਤਰ ਦੁੱਗਰੀ ਵਿਖੇ ਜਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।ਸਮਾਗਮ ਵਿੱਚ ਜਿਲ੍ਹਾ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਸ਼ੀਨੂ ਚੁੱਘ ਦੀ ਪ੍ਰੇਰਨਾ ਸਦਕਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਸਮਾਜ ਸੇਵੀ ਕੀਰਤੀ ਗਰੋਵ ਨੇ ਭਾਜਪਾ ਦਾ ਪੱਲਾ ਫੜਿਆ।ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕੀਰਤੀ ਗਰੋਵਰ ਨੂੰ ਸਿਰੋਪਾ ਪਾਂ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਕਰਵਾਇਆ ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਸ਼ੀਨੂ ਚੁਗ ਨੇ ਦੱਸਿਆ ਕਿ ਕੀਰਤੀ ਗਰੋਵਰ ਇੱਕ ਸਮਾਜ ਸੇਵੀ ਹੋਣ ਦੇ ਨਾਲ ਮਹਾਨਗਰ ਦੀਆਂ ਕਈ ਸੰਸਥਾਵਾਂ ਦੇ ਨਾਲ ਜੁੜੀ ਹੋਈ ਹੈ। ਉਹ ਰੋਟਰੀ ਸੈਂਟਰਲ ਲੁਧਿਆਣਾ ਦੀ ਪ੍ਰਧਾਨ, ਜੀਤ ਫਾਊਂਡੇਸ਼ਨ (ਐਨ.ਜੀ.ਓ.)ਦੀ ਮੀਤ ਪ੍ਰਧਾਨ, ਡਿਜੀਟਲ ਹੈੱਡ ਸਤਲੁਜ ਕਲੱਬ, ਜੁਆਇੰਟ ਸੈਕਟਰੀ ਲਕਸ਼ਮੀ ਲੇਡੀਜ਼ ਕਲੱਬ, ਐਗਜ਼ੀਕਿਊਟਿਵ ਹੈੱਡ ਅਤੇ ਡਿਜੀਟਲ ਹੈਡ ਫਿਕੀਫਲੋ ਲੁਧਿਆਣਾ, ਡਿਜੀਟਲ ਪੇਸ਼ੇਵਰ,ਵਾਤਾਵਰਣ ਪ੍ਰੇਮੀ ਦੇ ਨਾਲ
13 ਸਾਲਾਂ ਤੋਂ ਐੱਮਐੱਸਐੱਮਈ ਝੁੱਗੀ-ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਅਤ ਕਰਨਾ, ਦਿਮਾਗੀ ਇਲਾਜ ਆਦਿ ਵਰਗੀਆਂ ਸਮਾਜਿਕ ਸਰਗਰਮੀਆਂ ਨੂੰ ਵੀ ਕਰ ਰਹੀ ਹੈ।ਰਜਨੀਸ਼ ਧੀਮਾਨ ਨੇ ਕਿਹਾ ਕਿ ਕੀਰਤੀ ਗਰੋਵਰ ਨੇ ਭਾਜਪਾ ਪਰਿਵਾਰ ਦਾ ਹਿੱਸਾ ਬਣਨ ਨਾਲ ਭਾਜਪਾ ਹੋਰ ਮਜ਼ਬੂਤ ਹੋਈ ਹੈ । ਕੀਰਤੀ ਗਰੋਵਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਭਲਾਈ ਲਈ ਜੌ ਕੰਮ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ।ਇਸ ਮੌਕੇ ਜ਼ਿਲ੍ਹਾ ਭਾਜਪਾ ਦੇ ਮੀਤ ਪ੍ਰਧਾਨ ਮਹੇਸ਼ ਸ਼ਰਮਾ, ਯਸ਼ਪਾਲ ਜਨੋਤਰਾ, ਡਾ: ਨਿਰਮਲ ਨਈਅਰ, ਲੱਕੀ ਚੋਪੜਾ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਸ਼ੀਨੂ ਚੁੱਘ ਆਦਿ ਹਾਜ਼ਰ ਸਨ।

