ਜਲੰਧਰ (ਸੰਦੀਪ ਚੱਢਾ) : ਗੜ੍ਹਾ ਰੋਡ 'ਤੇ ਨਿਹੰਗ ਸਿੰਘਾਂ ਵਲੋਂ ਪੁਲਸ 'ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਸਮਾਚਾਰ ਅਨੁਸਾਰ ਠੇਕੇ ਦੇ ਬਾਹਰ ਧਮਕੀ ਭਰੇ ਬੋਰਡ ਲਗਾਉਣ ਦੇ ਮਾਮਲੇ ਦੀ ਜਾਂਚ ਕਰਨ ਆਈ ਪੁਲਿਸ ਪਾਰਟੀ 'ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਥਾਣਾ 6 ਦੇ ਐਸਐਚਓ ਅਤੇ ਏਸੀਪੀ ਮਾਡਲ ਟਾਊਨ ਜ਼ਖ਼ਮੀ ਹੋ ਗਏ। ਜਿਵੇਂ ਹੀ ਏਸੀਪੀ ਅਤੇ ਐਸਐਚਓ 'ਤੇ ਹਮਲਾ ਹੋਇਆ, ਪੁਲਿਸ ਫੋਰਸ ਨੇ ਤੁਰੰਤ 6 ਨਿਹੰਗ ਸਿੰਘਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਵਿੱਚ 2 ਨਾਬਾਲਗ ਵੀ ਸਨ। ਨਿਹੰਗ ਸਿੰਘਾਂ ਕੋਲੋਂ ਉਨ੍ਹਾਂ ਦੇ ਹਥਿਆਰ ਵੀ ਖੋਹ ਲਏ ਗਏ।

