ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਸੋਨੂੰ ਨੇ ਦੱਸਿਆ ਕਿ ਉਹ ਢੰਡਾਰੀ ਇਲਾਕੇ ਦੇ ਵੇਹੜੇ 'ਚ ਰਹਿੰਦਾ ਹੈ। ਉਹ ਬੁੱਧਵਾਰ ਰਾਤ ਈਸ਼ਵਰ ਕਲੋਨੀ ਵਿੱਚ ਰਹਿਣ ਵਾਲੇ ਆਪਣੇ ਦੋਸਤ ਸੰਨੀ ਨਾਲ ਇੱਕ ਸ਼ੋਅਰੂਮ ਵਿੱਚ ਏਸੀ ਦੀ ਸਰਵਿਸ ਕਰਵਾਉਣ ਜਾ ਰਿਹਾ ਸੀ। ਜਿੱਥੇ ਰਸਤੇ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਐਕਟਿਵਾ ਦਾ ਹੈਂਡਲ ਟਰੱਕ 'ਚ ਫਸ ਗਿਆ, ਜਿਸ ਦੌਰਾਨ ਐਕਟਿਵਾ ਟਰੱਕ ਦੇ ਪਿਛਲੇ ਟਾਇਰਾਂ ਵਿਚਕਾਰ ਜਾ ਵੜੀ ਅਤੇ ਟਰੱਕ ਸੰਨੀ ਅਤੇ ਉਸ ਦੇ ਉਪਰ ਜਾ ਵੱਜਿਆ।
ਹਾਦਸੇ 'ਚ ਸੰਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸੋਨੂੰ ਦੇ ਇਕ ਹੱਥ ਦੀ ਹੱਡੀ ਟੁੱਟ ਗਈ ਅਤੇ ਉਸ ਦੇ ਸਿਰ ਅਤੇ ਚਿਹਰੇ 'ਤੇ ਡੂੰਘੀਆਂ ਸੱਟਾਂ ਲੱਗੀਆਂ | ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਸਬੰਧੀ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੀਸੀਟੀਵੀ ਚੈੱਕ ਕਰਕੇ ਟਰੱਕ ਡਰਾਈਵਰ ਦੀ ਪਛਾਣ ਕੀਤੀ ਜਾ ਰਹੀ ਹੈ।


