ਮੁਕਤਸਰ: ਮੁਕਤਸਰ ਪੁਲਿਸ ਨੇ ਮੁਹੱਲਾ ਵਾਸੀਆਂ ਦੇ ਯਤਨਾਂ ਨਾਲ ਮੁਕਤਸਰ ਰੋਡ ਸਾਦਿਕ 'ਤੇ ਚੱਲ ਰਹੇ ਦੇਹ ਵਪਾਰ ਦੇ ਅੱਡੇ 'ਤੇ ਛਾਪਾ ਮਾਰ ਕੇ 3 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਦਕਿ 2 ਵਿਅਕਤੀ ਭੱਜਣ 'ਚ ਕਾਮਯਾਬ ਹੋ ਗਏ ਹਨ। ਮੁੱਖ ਅਫਸਰ ਥਾਣਾ ਸਾਦਿਕ ਇੰਸਪੈਕਟਰ ਹਰਜੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਇਕ ਵਿਅਕਤੀ ਨੇ ਦੱਸਿਆ ਕਿ ਸਾਡੇ ਗੁਆਂਢ 'ਚ ਇਕ ਮਕਾਨ 'ਚ ਪਤੀ-ਪਤਨੀ ਕਿਰਾਏ 'ਤੇ ਰਹਿੰਦੇ ਹਨ। ਸਾਨੂੰ ਪਤਾ ਲੱਗਾ ਹੈ ਕਿ ਉਹ ਇਨ੍ਹਾਂ ਕਿਰਾਏ ਦੇ ਮਕਾਨਾਂ ਵਿਚ ਬਾਹਰੋਂ ਔਰਤਾਂ ਅਤੇ ਮਰਦਾਂ ਨੂੰ ਬੁਲਾਉਂਦੇ ਹਨ ਅਤੇ ਗਲਤ ਕੰਮ ਕਰਦੇ ਹਨ ਅਤੇ ਪੈਸੇ ਦੀ ਉਗਰਾਹੀ ਕਰਦੇ ਹਨ।
ਮੁਹੱਲੇ ਦੇ ਲੋਕ ਮੌਕੇ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਜਿਵੇਂ ਹੀ ਉਕਤ ਵਿਅਕਤੀ ਯੋਜਨਾ ਬਣਾ ਕੇ ਦੋਸ਼ੀ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਘਰ 'ਚ ਦਾਖਲ ਹੋ ਕੇ 3 ਔਰਤਾਂ ਅਤੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਉਸ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਮੌਕੇ 'ਤੇ ਪੁਲਸ ਨੂੰ ਬੁਲਾਇਆ। ਸਾਦਿਕ ਥਾਣੇ ਦੀ ਪੁਲੀਸ ਨੇ 4 ਨੂੰ ਕਾਬੂ ਕਰ ਲਿਆ, ਜਦੋਂ ਕਿ ਇੱਕ ਔਰਤ ਅਤੇ ਇੱਕ ਪੁਰਸ਼ ਭੱਜਣ ਵਿੱਚ ਕਾਮਯਾਬ ਹੋ ਗਏ। ਫਾਜ਼ਿਲਕਾ ਦੇ ਪਤੀ-ਪਤਨੀ ਅਤੇ ਮੁਕਤਸਰ ਦੀਆਂ ਦੋ ਔਰਤਾਂ ਅਤੇ ਮਾਨੀ ਸਿੰਘ ਵਾਲਾ ਦੇ ਇਕ ਵਿਅਕਤੀ ਖਿਲਾਫ ਸਾਦਿਕ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ।