ਪੰਜਾਬ ਡੈਸਕ : ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖਬਰੀ ਦੀ ਖ਼ਬਰਆਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ 2024 ਲਈ ਗਰੁੱਪ ਬੀ ਦੀ ਭਰਤੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਵਿੱਚ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਇਸ ਸਮੇਂ ਦੌਰਾਨ, ਉਪ ਮੰਡਲ ਅਫਸਰ (ਸਿਵਲ), ਜੂਨੀਅਰ ਆਡੀਟਰ, ਕਾਰਜਕਾਰੀ ਸਹਾਇਕ, ਡੇਟਾ ਅਫਸਰ, ਸਹਾਇਕ ਮੈਨੇਜਰ (ਆਈ. ਟੀ.), ਫੀਲਡ ਇਨਵੈਸਟੀਗੇਟਰ, ਖਜ਼ਾਨਾ ਅਫਸਰ, ਸੈਕਸ਼ਨ ਅਫਸਰ (ਸਿਵਲ), ਸੈਕਸ਼ਨ ਅਫਸਰ (ਇਲੈਕਟ੍ਰੀਕਲ) ਦੀਆਂ ਅਸਾਮੀਆਂ ਦੀ ਭਾਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ ਹੈ। । ਸਰਕਾਰੀ ਨੌਕਰੀ ਦੀ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ PSSSB https://sssb.punjab.gov.in/ 'ਤੇ ਜਾ ਸਕਦੇ ਹਨ।

