ਲੁਧਿਆਣਾ : ਐਨ.ਆਰ.ਆਈ. ਔਰਤ ਜਸਪਾਲ ਕੌਰ ਭਿੰਡਰ ਮਹਾਨਗਰ ਦੇ ਪੌਸ਼ ਇਲਾਕੇ ਸਰਾਭਾ ਨਗਰ ਦੀ ਵਸਨੀਕ ਹੈ, ਜਦਕਿ ਪਰਿਵਾਰ ਕੈਨੇਡਾ ਰਹਿੰਦਾ ਹੈ। ਮੁਲਜ਼ਮ ਪੀੜਤਾ ਦੇ ਘਰੋਂ ਤਿੰਨ ਵਾਰ ਚੋਰੀ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ। ਪੀੜਤ ਔਰਤ ਨੇ ਤਿੰਨ ਵਾਰ ਥਾਣਾ ਡਿਵੀਜ਼ਨ ਨੰਬਰ 5 ਵਿੱਚ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਪੀੜਤ ਔਰਤ ਜਸਪਾਲ ਕੌਰ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਅਦਾਲਤ ਵਿੱਚ ਪੇਸ਼ ਹੋਈ ਅਤੇ ਇਲਾਕਾ ਪੁਲੀਸ ਨੇ ਕੇਸ ਦਰਜ ਕਰ ਲਿਆ। ਪੀੜਤ ਨੇ ਖੁਦ ਵੱਖ-ਵੱਖ ਥਾਵਾਂ ਤੋਂ ਸੀਸੀਟੀਵੀ ਫੁਟੇਜ ਇਕੱਠੀ ਕੀਤੀ। ਫੁਟੇਜ ਇਕੱਠੀ ਕਰਕੇ ਪੁਲੀਸ ਨੂੰ ਦੇ ਦਿੱਤੀ ਗਈ ਹੈ।

