ਜਲੰਧਰ : ਜਲੰਧਰ ਪੁਲਸ ਨੇ ਬਲਾਚੌਰ 'ਚ ਚੱਲ ਰਹੇ ਵਿਆਹ ਸਮਾਗਮ 'ਚ ਛਾਪਾ ਮਾਰ ਕੇ ਕਨੂੰ ਗੁੱਜਰ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਪੁਲਸ ਨੇ ਲਵ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਕਨੂੰ ਗੁੱਜਰ ਦਾ ਨਾਂ ਲਿਆ ਗਿਆ ਸੀ। ਪੁਲਿਸ ਲੰਬੇ ਸਮੇਂ ਤੋਂ ਕਨੂੰ ਗੁੱਜਰ ਦੀ ਭਾਲ ਕਰ ਰਹੀ ਸੀ ਪਰ ਦੇਰ ਰਾਤ ਬਲਾਚੌਰ ਤੋਂ ਉਸ ਨੂੰ ਫੜ ਲਿਆ ਗਿਆ। ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਜੇਲ ਤੋਂ ਛੁੱਟੀ 'ਤੇ ਆਏ ਅਮਨ ਫਤਿਹ ਗੈਂਗ ਨੂੰ ਪ੍ਰਫੁੱਲਤ ਕਰਨ ਲਈ ਅਮਨ ਫਤਿਹ ਗੈਂਗ ਦੇ ਵਿਰੋਧੀਆਂ ਨੂੰ ਗ੍ਰਿਫਤਾਰ ਕਰਕੇ ਜੇਲ 'ਚ ਡੱਕਣ ਦਾ ਕੰਮ ਇਕ ਗਲਿਆਰਾ ਸਿਰੇ ਚੜ੍ਹ ਰਿਹਾ ਹੈ। ਇਸ ਪਿੱਛੇ ਇੱਕ ਟਰਾਂਸਪੋਰਟਰ ਦਾ ਵੱਡਾ ਹੱਥ ਹੈ, ਜਿਸ ਦੇ ਕਾਰਨਾਮੇ ਕੁਝ ਸਾਲ ਪਹਿਲਾਂ ਉਨ੍ਹਾਂ ਦੇ ਦਫ਼ਤਰ ਵਿੱਚ ਵੀ ਰੇਡ ਹੋਈ ਸੀ। ਫਿਲਹਾਲ ਪੁਲਿਸ ਵੱਲੋਂ ਕਨੂੰ ਗੁੱਜਰ ਦੀ ਗ੍ਰਿਫ਼ਤਾਰੀ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ ਹੈ।

