ਪੰਜਾਬ ਡੈਸਕ : ਜੇਕਰ ਤੁਸੀਂ ਵੀ ਫਰੂਟੀ ਨੂੰ ਬੜੇ ਸ਼ੌਕ ਨਾਲ ਪੀਂਦੇ ਹੋ ਤਾਂ ਹੋ ਜਾਓ ਸਾਵਧਾਨ। ਦਰਅਸਲ ਜ਼ਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲੇ ਅਮਿਤ ਭੰਡਾਰੀ ਨਾਂ ਦੇ ਵਿਅਕਤੀ ਨੇ ਆਪਣੇ ਬੱਚੇ ਨੂੰ ਪੀਣ ਲਈ ਦੁਕਾਨ ਤੋਂ ਬੰਦ ਫਰੂਟੀ ਜੂਸ ਖਰੀਦਿਆ ਸੀ। ਜਦੋਂ ਬੱਚੇ ਨੇ ਉਕਤ ਫਰੂਟੀ ਦਾ ਅੱਧਾ ਹਿੱਸਾ ਪੀ ਲਿਆ ਤਾਂ ਉਸ ਨੂੰ ਕੁਝ ਜਮ੍ਹਾ ਮਹਿਸੂਸ ਹੋਇਆ ਤਾਂ ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ, ਜਦੋਂ ਉਸ ਨੇ ਦੇਖਿਆ ਕਿ ਫਰੂਟੀ ਵਿਚ ਕੁਝ ਕਾਲਾ ਜਮ੍ਹਾ ਸੀ, ਜਿਸ ਨੂੰ ਪੀਣ ਤੋਂ ਬਾਅਦ ਬੱਚੇ ਨੂੰ ਉਲਟੀਆਂ ਆਉਣ ਲੱਗੀਆਂ।
ਇਸ 'ਤੇ ਅਮਿਤ ਭੰਡਾਰੀ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਦੋਂ ਵੀ ਦੁਕਾਨ ਤੋਂ ਅਜਿਹਾ ਪੈਕਡ ਜੂਸ ਖਰੀਦਣ ਤਾਂ ਇਸ ਦਾ ਧਿਆਨ ਰੱਖਣ ਤਾਂ ਜੋ ਉਨ੍ਹਾਂ ਦੀ ਸਿਹਤ 'ਤੇ ਕੋਈ ਮਾੜਾ ਅਸਰ ਨਾ ਪਵੇ। ਇਸ ਮਾਮਲੇ ਸਬੰਧੀ ਅਮਿਤ ਭੰਡਾਰੀ ਵੱਲੋਂ ਵੱਖ-ਵੱਖ ਥਾਵਾਂ 'ਤੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਹਨ।