ਲੁਧਿਆਣਾ : ਨਿਊ ਸੰਧੂ ਕਲੋਨੀ ਟਿੱਬਾ ਰੋਡ ਵਿਖੇ ਜੈ ਮਾਂ ਵੈਸ਼ਨੋ ਦੇਵੀ ਕਲੱਬ ਵੱਲੋਂ ਪਹਿਲਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਸ਼ਰਧਾਲੂਆਂ ਦੇ ਦਰਸ਼ਨਾਂ ਲਈ ਮਾਂ ਜਵਾਲਾ ਜੀ ਤੋਂ ਜੋਤ ਲਿਆਂਦੀ ਗਈ। ਸ਼ਿਵ ਸੈਨਾ ਹਿੰਦ ਦੇ ਕੌਮੀ ਚੇਅਰਮੈਨ ਨਿਸ਼ਾਂਤ ਸ਼ਰਮਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁਹੰਚੇ ਸਨ। ਤੇ ਟਿੱਬਾ ਦੇ ਐਸ.ਐਚ.ਓ ਸਿੰਘ, ਸ਼ਿਵ ਸੈਨਾ ਇਨਸਾਫ਼ ਦੇ ਚੇਅਰਮੈਨ ਨੀਰਜ ਚੋਪੜਾ, ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ, ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਚੋਪੜਾ, ਹਰਕੀਰਤ ਖੁਰਾਣਾ, ਸ਼ਕਤੀ ਯੂਥ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ, ਸਮਾਜ ਸੇਵੀ ਸੁਰੇਸ਼ ਰਾਕੇਸ਼ ਚੌਬੇ, ਪ੍ਰਸਿੱਧ ਸਮਾਜ ਸੇਵੀ ਪੰਕਜ ਖੰਨਾ ਆਦਿ ਪਤਵੰਤੇ ਸੱਜਣ ਸ਼ਾਮਿਲ ਸਨ | ਮਹਾਮਾਈ ਦੇ ਵਿੱਚ ਪੰਜਾਬ ਦੀਆਂ ਨਾਮਵਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਪਹੁੰਚੀਆਂ ਅਤੇ ਮਾਂ ਦਾ ਅਸ਼ੀਰਵਾਦ ਲਿਆ।ਸੇੰਡ ਵੀ ਅਤੇ ਮਸ਼ਹੂਰ ਗਾਇਕ ਮਸਤ ਮੌਲਾ ਸੋਨੂੰ ਕਲਿਆਣ ਸਿਮਰਨ ਮਿਸ਼ਰਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਮਹਾਮਾਈ ਦੇ ਗੀਤ ਗਾ ਕੇ ਸੰਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ! ਐਂਕਰ ਸੁਰਿੰਦਰ ਸ਼ਿੰਦਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ! ਸੰਗਤਾਂ ਲਈ ਮਹਾਂਮਾਈ ਦਾ ਅਟੁੱਟ ਲੰਗਰ ਵੀ ਚਲਿਆ ਇਸ ਮੌਕੇ ਸ਼ਿਵ ਸੈਨਾ ਹਿੰਦ ਦੇ ਮੁਖੀ ਮਨੀਸ਼ ਵਰਮਾ, ਸੂਰਜ ਵਰਮਾ, ਸਾਹਿਲ ਸੰਨੀ, ਅਜੇ ਤਿਵਾੜੀ, ਮਹੇਸ਼ਵਰੀ ਦੂਬੇ, ਅਜੇ ਮੋਰੀਆ, ਕਪਿਲ ਪਾਂਡੇ, ਪਾਰਸ ਵਰਮਾ, ਪੂਰਨ ਕੁਮਾਰ, ਰਮਾ ਸ਼ੰਕਰ ਤਿਵਾੜੀ, ਦੇਵ ਆਨੰਦ ਗੁਪਤਾ ਲਾਲ ਬਾਬੂ, ਦੀਪਕ ਆਦਿ ਹਾਜ਼ਰ ਸਨ |


